ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਬੌਲੀਵੁੱਡ ਫ਼ੈਨਜ਼ ਦੇ ਸਭ ਤੋਂ ਮਨਪਸੰਦੀ ਕਪਲਜ਼ ‘ਚੋਂ ਇੱਕ ਹਨ। ਚਾਹੇ ਔਨਸਕ੍ਰੀਨ ਹੋਵੇ ਜਾਂ ਫ਼ਿਰ ਔਫ਼ਸਕ੍ਰੀਨ, ਦੀਪਿਕਾ ਅਤੇ ਰਣਵੀਰ ਨੂੰ ਇਕੱਠੇ ਦੇਖਣ ਲਈ ਫ਼ੈਨਜ਼ ਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਹੁਣ ਦੀਪਿਕਾ ਨੇ ਰਣਵੀਰ ਨਾਲ ਇੱਕ ਵਾਰ ਫ਼ਿਰ ਬੇਹੱਦ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਦੀਪਿਕਾ ਪਾਦੁਕੋਣ ਨੇ ਪਤੀ ਰਣਵੀਰ ਸਿੰਘ ਨਾਲ ਇੱਕ ਥ੍ਰੋਬੈਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਇਸ ਸਾਲ ਮਾਰਚ ‘ਚ ਹੋੲ ਹੈਲੋ ਹਾਲ ਫ਼ੇਮ ਐਵਾਰਡਜ਼ ਦੀ ਹੈ।
ਦੀਪਿਕਾ ਪਾਦੂਕੋਣ ਇੱਥੇਂ ਰੈੱਡ ਕਾਰਪੈੱਟ ‘ਤੇ ਖ਼ੂਬਸੂਰਤ ਵ੍ਹਾਈਟ ਗਾਊਨ ‘ਚ ਨਜ਼ਰ ਆਈ ਸੀ। ਮਾਰਚ ‘ਚ ਹੋਏ ਹੈਲੋ ਔਫ਼ ਫ਼ੇਮ ਐਵਾਰਡਜ਼ ‘ਚ ਦੀਪਿਕਾ ਪਾਦੂਕੋਣ ਨੂੰ ਐਂਟਰਟੇਨਰ ਔਫ਼ ਦਾ ਯੀਅਰ ਦਾ ਐਵਾਰਡ ਦਿੱਤਾ ਗਿਆ ਸੀ। ਦੱਸ ਦੇਈਏ ਕਿ ਦੀਪਿਕਾ ਪਾਦੂਕੋਣ ਆਪਣੀ ਅਗਲੀ ਫ਼ਿਲਮ ਛਪਾਕ ‘ਚ ਸਕ੍ਰੀਨ ‘ਤੇ ਨਜ਼ਰ ਆਵੇਗੀ। ਉੱਥੇ ਹੀ ਜੇ ਗੱਲ ਕਰੀਏ ਰਣਵੀਰ ਦੀ ਤਾਂ ਉਹ ਕਪਿਲ ਦੇਵ ਦੀ ਬਾਓਪਿਕ ’83 ‘ਚ ਨਜ਼ਰ ਆਉਣ ਵਾਲਾ ਹੈ।