ਐਕਸਪੈਰੀਮੈਂਟ ਕਰਨ ਲਈ ਜਾਣੇ ਜਾਂਦੇ ਬੌਲੀਵੁਡ ਦੇ ਮਿਸਟਰ ਪਰਫ਼ੈਕਸ਼ਨਿਸਟ ਆਮੀਰ ਖ਼ਾਨ ਦੀ ਆਉਣ ਵਾਲੀ ਫ਼ਿਲਮ ਲਾਲ ਸਿੰਘ ਚੱਢਾ ਦੇ ਸਾਲ 1984 ਵਿੱਚ ਹੋਏ ਸਿੱਖ ਦੰਗੀਆਂ ‘ਤੇ ਆਧਾਰਿਤ ਹੋਣ ਦੀ ਚਰਚਾ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਮਿਰ ਦੀ ਇਸ ਫ਼ਿਲਮ ‘ਚ 1992 ਵਿੱਚ ਹੋਏ ਵਿਵਾਦਿਤ ਢਾਂਚਾ ਤਬਾਹ ਦੀ ਕਹਾਣੀ ਦੱਸੀ ਜਾਵੇਗੀ ਜਦੋਂ ਕਿ ਹੁਣ ਇਨ੍ਹਾਂ ਖ਼ਬਰਾਂ ਨੂੰ ਗ਼ਲਤ ਦੱਸਿਆ ਜਾ ਰਿਹਾ ਹੈ।
ਹੁਣ ਚਰਚਾ ਹੋ ਰਹੀ ਹੈ ਕਿ ਇਹ ਫ਼ਿਲਮ ਸਾਲ 1984 ‘ਚ ਭੜਕੇ ਸਿੱਖ ਦੰਗਿਆਂ ‘ਤੇ ਆਧਾਰਿਤ ਹੈ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੇਸ਼ਭਰ ਵਿੱਚ ਸਿੱਖ ਭਾਈਚਾਰੇ ਖਿਲਾਫ਼ ਦੰਗੇ ਭੜਕ ਗਏ ਸਨ। ਫ਼ਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਹੈ, ਅਤੇ ਸ਼ੂਟਿੰਗ ਸ਼ੁਰੂ ਹੋਣ ਜਾਂ ਰਿਲੀਜ਼ ਹੋਣ ਤੋਂ ਬਾਅਦ ਹੀ ਫ਼ਿਲਮ ਦੇ ਪਲਾਟ ਨਾਲ ਜੁੜੀ ਜਾਣਕਾਰੀ ਸਾਹਮਣੇ ਆ ਸਕੇਗੀ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ 2020 ਵਿੱਚ ਰਿਲੀਜ਼ ਹੋ ਸਕਦੀ ਹੈ। ਇਸ ਫ਼ਿਲਮ ਵਿੱਚ ਕਰੀਨਾ ਕਪੂਰ ਖ਼ਾਨ ਲੀਡ ਰੋਲ ਵਿੱਚ ਦਿਖਾਈ ਦੇ ਸਕਦੀ ਹੈ॥