ਨਵੀਂ ਦਿੱਲੀ – BCCI ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਸਤੰਬਰ ‘ਚ ਯੂਥ ਏਸ਼ੀਆ ਕੱਪ ‘ਚ ਹਿੱਸਾ ਲੈਣ ਲਈ ਸ਼੍ਰੀ ਲੰਕਾ ਜਾਵੇਗੀ। ਇਸ ਟੀਮ ਦੀ ਕਪਤਾਨੀ ਧਰੁਵ ਚੰਦ ਜੁਰੇਲ ਨੂੰ ਸੌਂਪੀ ਗਈ ਹੈ। ਯੂਥ ਏਸ਼ੀਆ ਕੱਪ ਟੂਰਨਾਮੈਂਟ ਤਿੰਨ ਤੋਂ 15 ਸਤੰਬਰ ਤਕ ਖੇਡਿਆ ਜਾਵੇਗਾ। ਧਰੁਵ ਇਸ ਸਮੇਂ ਇੰਗਲੈਂਡ ‘ਚ ਤਿਕੋਣੀ ਸੀਰੀਜ਼ ਖੇਡ ਰਿਹਾ ਹੈ, ਅਤੇ ਉਹ ਉੱਥੇ ਕਾਫ਼ੀ ਚੰਗਾ ਪ੍ਰਦਰਸ਼ਨ ਕਰ ਰਿਹੈ। ਇਹ ਟ੍ਰਾਈ ਸੀਰੀਜ਼ ਭਾਰਤ, ਇੰਗਲੈਂਡ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਜਾ ਰਹੀ ਹੈ।
18 ਸਾਲਾਂ ਦੇ ਧਰੁਵ ਸਭ ਤੋਂ ਪਹਿਲਾਂ ਓਦੋਂ ਸੁਰਖ਼ੀਆਂ ‘ਚ ਆਇਆ ਸੀ ਜਦੋਂ ਉਸ ਨੇ ਸਿਰਫ਼ 21 ਗੇਂਦਾਂ ‘ਤੇ ਸੈਂਕੜਾ ਜੜ ਦਿੱਤਾ ਸੀ। ਸਾਲ 2017 ‘ਚ ਉਸ ਨੇ ਦਿੱਲੀ, ਮੱਧ ਪ੍ਰਦੇਸ਼ ਅਤੇ ਆਗਰਾ ਵਿਚਾਲੇ ਖੇਡੀ ਗਈ ਟ੍ਰਾਈ ਸੀਰੀਜ਼ ਦੌਰਾਨ ਹਿੰਦੂਸਤਾਨ ਕਾਲਜ ‘ਚ ਇਹ ਮੁਕਾਬਲਾ ਖੇਡਿਆ ਸੀ। ਇਸ ਟੂਰਨਾਮੈਂਟ ‘ਚ ਉਹ ਮੈਨ ਔਫ਼ ਦਾ ਮੈਚ ਵੀ ਚੁਣਿਆ ਗਿਆ ਸੀ। ਇਸ ਤੋਂ ਇਲਾਵਾ ਸਾਲ 2014 ‘ਚ ਅੰਡਰ-17 ‘ਚ ਸਕੂਲ ਨੈਸ਼ਨਲ ਕ੍ਰਿਕਟ T-20 ਚੈਂਪੀਅਨਸ਼ਿਪ ‘ਚ ਉਹ ਸਰਵਸ੍ਰੇਸ਼ਠ ਬੱਲੇਬਾਜ਼ ਚੁਣਿਆ ਗਿਆ ਸੀ। ਧਰੁਵ ਬੱਲੇਬਾਜ਼ੀ ਦੇ ਨਾਲ ਵਿਕਟਕੀਪਿੰਗ ਵੀ ਕਰਦੈ, ਅਤੇ ਇਸ ਸਮੇਂ ਇੰਗਲੈਂਡ ‘ਚ ਇਹ ਜ਼ਿੰਮੇਵਾਰੀ ਨਿਭਾ ਰਿਹਾ ਹੈ।
ਸ਼੍ਰੀ ਲੰਕਾ ਵਿਰੁੱਧ ਅੰਡਰ-19 ਭਾਰਤੀ ਟੀਮ
ਧਰੁਵ ਚੰਦ ਜੁਰੇਲ (ਕਪਤਾਨ ਅਤੇ ਵਿਕਟਕੀਪਰ), ਠਾਕੁਰ ਤਿਲਕ ਵਰਮਾ, ਸੁਵੇਦ ਪਾਰਕਰ, ਨੇਹਲ ਵਢੋਰਾ, ਅਰਜੁਨਾ ਆਜ਼ਾਦ, ਸ਼ਾਸਵਤ ਰਾਵਤ, ਵਰੁਣ ਲਵਾਂਡੇ, ਸਲਿਲ ਅਰੋੜਾ, ਕਰਨ ਲਾਲ, ਅਥਰਵ ਅੰਕੋਲੇਕਰ, ਪੰਕਜ ਯਾਦਵ, ਆਕਾਸ਼ ਸਿੰਘ, ਸੁਸ਼ਾਂਤ ਮਿਸ਼ਰਾ, ਪੂਰਣਾਂਕ ਤਿਆਗੀ, ਵਿੱਦਿਆਧਰ ਪਾਟਿਲ।