ਰਾਜਪੁਰਾ ਨੇੜਿਓਂ ਵਹਿੰਦੀ ਭਾਖੜਾ ਨਹਿਰ ਵਿੱਚੋਂ ਪੁਲਿਸ ਨੇ ਇੱਕ ਹੋਰ ਬੱਚੇ ਦੀ ਬਰਾਮਦ ਕਰ ਲਈ ਹੈ। ਪੁਲਿਸ ਨੂੰ ਪਿੰਡ ਖੇੜੀ ਗੰਡਿਆਂ ਤੋਂ ਬੀਤੀ 22 ਜੁਲਾਈ ਨੂੰ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਲਾਸ਼ ਹੋਣ ਦਾ ਖ਼ਦਸ਼ਾ ਹੈ। ਪਰਿਵਾਰ ਨੂੰ ਪਛਾਣ ਕਰਨ ਲਈ ਮੌਕੇ ‘ਤੇ ਲਿਜਾਇਆ ਜਾ ਰਿਹਾ ਹੈ।

ਪਟਿਆਲਾ: ਰਾਜਪੁਰਾ ਨੇੜਿਓਂ ਵਹਿੰਦੀ ਭਾਖੜਾ ਨਹਿਰ ਵਿੱਚੋਂ ਪੁਲਿਸ ਨੇ ਇੱਕ ਹੋਰ ਬੱਚੇ ਦੀ ਬਰਾਮਦ ਕਰ ਲਈ ਹੈ। ਪੁਲਿਸ ਨੂੰ ਪਿੰਡ ਖੇੜੀ ਗੰਡਿਆਂ ਤੋਂ ਬੀਤੀ 22 ਜੁਲਾਈ ਨੂੰ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਲਾਸ਼ ਹੋਣ ਦਾ ਖ਼ਦਸ਼ਾ ਹੈ। ਪਰਿਵਾਰ ਨੂੰ ਪਛਾਣ ਕਰਨ ਲਈ ਮੌਕੇ ‘ਤੇ ਲਿਜਾਇਆ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਇੱਕ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਪਰ ਪਰਿਵਾਰ ਨੇ ਉਸ ਨੂੰ ਆਪਣਾ ਬੱਚਾ ਨਹੀਂ ਸੀ ਦੱਸਿਆ। ਇਸ ਤੋਂ ਪਰਿਵਾਰ ਨੇ ਡੀਐਨਏ ਟੈਸਟ ਲਈ ਸਹਿਮਤੀ ਨਹੀਂ ਸੀ ਦਿੱਤੀ, ਪਰ ਅੱਜ ਬੱਚਿਆਂ ਦਾ ਪਿਤਾ ਡੀਐਨਏ ਟੈਸਟ ਲਈ ਰਾਜ਼ੀ ਹੋ ਗਿਆ ਹੈ।ਉੱਧਰ, ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਇਸ ਘਟਨਾ ਵਿੱਚ ਬੱਚਿਆਂ ਦੇ ਅਗ਼ਵਾ ਹੋਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇੱਕ ਹੋਰ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਨਹਿਰ ਦੇ ਨੇੜੇ ਬਾਂਦਰ ਦੇ ਪਿੱਛੇ ਭੱਜ ਰਹੇ ਹਨ। ਪਿੰਡ ਵਾਸੀਆਂ ਨੇ ਬੱਚਿਆਂ ਦੀ ਸੂਚਨਾ ਦੇਣ ਵਾਲੇ ਨੂੰ ਚਾਰ ਲੱਖ ਤਕ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੋਇਆ ਹੈ।