ਸ਼੍ਰੀਨਗਰ—ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਭਾਵ ਮੰਗਲਵਾਰ ਨੂੰ ਧਾਰਾ 370 ‘ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਮੈਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਹਸਪਤਾਲ ਵੀ ਨਹੀਂ ਜਾਣ ਦਿੱਤਾ ਗਿਆ ਸੀ ਪਰ ਜਦੋਂ ਮੈਂ ਗ੍ਰਹਿ ਮੰਤਰੀ ਦਾ ਬਿਆਨ ਸੁਣਿਆ ਕਿ ਮੈਂ ਹਿਰਾਸਤ ‘ਚ ਨਹੀਂ ਹਾਂ, ਤਾਂ ਮੈਂ ਬਾਹਰ ਆਇਆ। ਮੈਂ ਦੇਸ਼ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਬੰਦ ਕੀਤਾ ਗਿਆ ਸੀ। ਮੈਂ ਘਰ ਤੋਂ ਨਿਕਲ ਨਹੀਂ ਸਕਦਾ ਸੀ, ਕਿਤੇ ਵੀ ਜਾ ਨਹੀਂ ਸਕਦੀ ਸੀ। ” ਉਮਰ ਅਬਦੁੱਲਾ ਦੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਹਰਿਨਿਵਾਸ ਗੈਸਟ ਹਾਊਸ ‘ਚ ਹਨ, ਕੋਈ ਉਨ੍ਹਾਂ ਨੂੰ ਮਿਲ ਨਹੀਂ ਸਕਦਾ ਹੈ।
ਦੱਸ ਦੇਈਏ ਕਿ ਜੰਮੂ ਅਤੇ ਕਸ਼ਮੀਰ ‘ਚ ਅਨੁਛੇਦ 370 ਹਟਾਏ ਜਾਣ ਤੋਂ ਬਾਅਦ ਫਾਰੂਕ ਅਬਦੁੱਲਾ ਦਾ ਇਹ ਪਹਿਲਾਂ ਜਨਤਕ ਬਿਆਨ ਹੈ। ਚਰਚਾ ਇਸ ਗੱਲ ਦੀ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗੱਲ ਨੂੰ ਲੈ ਕੇ ਸੰਸਦ ‘ਚ ਵੀ ਹੰਗਾਮਾ ਮਚਿਆ ਪਰ ਫਾਰੂਕ ਨੇ ਸਾਹਮਣੇ ਆ ਕੇ ਜਨਤਕ ਬਿਆਨ ਦੇ ਕੇ ਮਾਮਲਾ ਸੁਲਝਾ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਸਵਾਲ ਐੱਨ. ਸੀ. ਪੀ. ਦੀ ਨੇਤਾ ਸੁਪ੍ਰਿਆ ਸੁਲੇ ਨੇ ਲੋਕ ਸਭਾ ‘ਚ ਚੁੱਕਿਆ ਸੀ।
ਸੁਪ੍ਰਿਆ ਸੁਲੇ ਦੇ ਸਵਾਲ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ”ਫਾਰੂਕ ਅਬਦੁੱਲਾ ਨੂੰ ਨਾ ਤਾਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਹਿਰਾਸਤ ‘ਚ ਲਿਆ ਗਿਆ ਹੈ। ਉਹ ਆਪਣੀ ਮਰਜੀ ਨਾਲ ਘਰ ‘ਚ ਹਨ।”