ਨਵੀਂ ਦਿੱਲੀ—ਸੁਪਰੀਮ ਕੋਰਟ ‘ਚ ਰਾਜਨੀਤਿਕ ਰੂਪ ਨਾਲ ਸੰਵੇਦਨਸ਼ੀਲ ਅਯੁੱਧਿਆ ਦੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਦੀ ਸੁਣਵਾਈ ਅੱਜ ਭਾਵ ਬੁੱਧਵਾਰ ਨੂੰ ਦੂਜੇ ਦਿਨ ਸ਼ੁਰੂ ਕੀਤੀ। ਅਦਾਲਤ ਨੇ ਵਿਚੋਲਗੀ ਪ੍ਰਕਿਰਿਆ ਅਸਫਲ ਹੋਣ ਤੋਂ ਬਾਅਦ ਨਿਯਮਿਤ ਸੁਣਵਾਈ ਕਰਨ ਦਾ ਫੈਸਲਾ ਕੀਤਾ। ਮਾਮਲੇ ‘ਚ ਪੱਖਪਾਤ ਨਿਰਮੋਹੀ ਅਖਾੜੇ ਵੱਲੋਂ ਪੇਸ਼ ਸੀਨੀਅਰ ਵਕੀਲ ਸੁਸ਼ੀਲ ਜੈਨ ਨੇ ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨਿਕ ਬੈਂਚ ਸਾਹਮਣੇ ਦੂਜੇ ਦਿਨ ਵੀ ਦਲੀਲਾਂ ਜਾਰੀ ਰੱਖੀਆਂ।
ਨਿਰਮੋਹੀ ਅਖਾੜੇ ਨੇ ਮੰਗਲਵਾਰ ਨੂੰ ਮਜ਼ਬੂਤੀ ਨਾਲ ਸੁਪਰੀਮ ਕੋਰਟ ‘ਚ ਵਿਵਾਦਿਤ 2.77 ਏਕੜ ਜ਼ਮੀਨ ‘ਤੇ ਦਾਅਵੇਦਾਰੀ ਪੇਸ਼ ਕੀਤੀ ਅਤੇ ਤਰਕ ਦਿੱਤਾ ਹੈ ਕਿ 1934 ਤੋਂ ਮੁਸਲਿਮਾਂ ਦਾ ਉਸ ਸਥਾਨ ‘ਤੇ ਦਾਖਲ ਨਹੀਂ ਹੋਇਆ ਹੈ। ਮਾਮਲੇ ਦੀ ਸੁਣਵਾਈ ਕਰ ਬੈਂਚ ‘ਚ ਜਸਟਿਸ ਐੱਸ. ਏ. ਬੋਬੜੇ, ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਐੱਸ. ਏ. ਨਜੀਰ ਵੀ ਸ਼ਾਮਲ ਹਨ। ਬੈਂਚ ਨੇ ਪਿਛਲੇ ਸ਼ੁੱਕਰਵਾਰ ਨੂੰ ਤਿੰਨ ਮੈਂਬਰੀ ਵਿਚੋਲਗੀ ਕਮੇਟੀ ਦੀ ਰਿਪੋਰਟ ‘ਤੇ ਨੋਟਿਸ ਲਿਆ ਸੀ। ਇਸ ਕਮੇਟੀ ਦੀ ਪ੍ਰਧਾਨਗੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਫ. ਐੱਮ. ਆਈ. ਕਲੀਫੁਲਾਹ ਕਰ ਰਹੇ ਸੀ। ਕਮੇਟੀ ਚਾਰ ਮਹੀਨੇ ਦੀ ਕੋਸ਼ਿਸ਼ ਦੇ ਬਾਵਜੂਦ ਕਿਸੇ ਉਚਿੱਤ ਆਖਰੀ ਨਤੀਜੇ ‘ਤੇ ਪਹੁੰਚ ਨਹੀਂ ਸਕੀ ਸੀ।