ਨਵੀਂ ਦਿੱਲੀ – ਚੇਨਈ ਸੁਪਰ ਕਿੰਗਜ਼ ਟੀਮ ਦੇ ਨਾਲ ਜੁੜ ਕੇ ਰਾਤੋਂ ਰਾਤ ਚਰਚਾ ‘ਚ ਆਏ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਵੈੱਸਟ ਇੰਡੀਜ਼ ਵਿਰੁੱਧ ਖੇਡੇ ਗਏ ਤੀਜੇ T-20 ਮੈਚ ‘ਚ ਯਾਦਗਾਰ ਪ੍ਰਦਰਸ਼ਨ ਕੀਤਾ। ਗਾਇਆਨਾ ਦੇ ਮੈਦਾਨ ‘ਤੇ ਹੋਏ ਆਖ਼ਰੀ ਅਤੇ ਤੀਸਰੇ T-20 ਮੈਚ ‘ਚ ਦੀਪਕ ਨੇ ਪਹਿਲਾਂ ਹੀ ਦੋ ਓਵਰਾਂ ‘ਚ ਵੈੱਸਟ ਇੰਡੀਜ਼ ਦੇ ਟੌਪ ਔਰਡਰ ਨੂੰ ਉਖਾੜ ਦਿੱਤਾ ਅਤੇ ਤਿੰਨ ਵਿਕਟਾਂ ਹਾਸਿਲ ਕੀਤੀਆਂ। ਦੀਪਕ ਦੀ ਸਵਿੰਗ ਗੇਂਦਾਂ ਨੇ ਵੈੱਸਟ ਇੰਡੀਜ਼ ਦੇ ਬੱਲੇਬਾਜ਼ਾਂ ਨੂੰ ਹੱਥ ਵੀ ਨਹੀਂ ਖੋਲ੍ਹਣ ਦਿੱਤੇ।
ਦੀਪਕ ਨੇ ਇਸ ਤਰ੍ਹਾਂ ਹਾਸਲ ਕੀਤੀਆਂ ਵਿਕਟਾਂ
ਓਵਰ 1.5 – ਸੁਨੀਲ ਨਾਰਾਇਨ ਕੈਚ ਨਵਦੀਪ ਸੈਣੀ ਬੋਲਡ ਚਾਹਰ 2 (6 ਗੇਂਦਾਂ ਖੇਡੀਆਂ)
ਓਵਰ 3.1 – ਐਵਿਨ ਲੂਈਸ ਕੈਚ ਅਤੇ ਬੋਲਡ ਚਾਹਰ 10 (11 ਗੇਂਦਾਂ ਖੇਡੀਆਂ)
ਓਵਰ 3.5 – ਸ਼ਿਮਰੋਨ ਹੈੱਟਮਾਇਰ ਕੈਚ ਐਂਡ ਬੋਲਡ ਚਾਹਰ 1 (3 ਗੇਂਦਾਂ ਖੇਡੀਆਂ)
ਇੱਕ ਵਨ ਡੇ ਵੀ ਖੇਡ ਚੁੱਕੈ ਦੀਪਕ
ਦੀਪਕ ਨੇ ਪਿਛਲੇ ਸਾਲ 25 ਸਤੰਬਰ ਨੂੰ ਅਫ਼ਗ਼ਾਨਿਸਤਾਨ ਵਿਰੁੱਧ ਡੈਬਿਊ ਵਨ ਡੇ ਮੈਚ ਖੇਡਿਆ ਸੀ। ਇਸ ਮੈਚ ‘ਚ ਚਾਹਰ ਨੇ 37 ਦੌੜਾਂ ‘ਤੇ ਇੱਕ ਵਿਕਟ ਹਾਸਿਲ ਕੀਤੀ ਸੀ। ਜ਼ਿਕਰਯੋਗ ਹੈ ਕਿ ਦੀਪਕ IPL ਦਾ ਸਭ ਤੋਂ ਪ੍ਰਸਿੱਧ ਗੇਂਦਬਾਜ਼ ਹੈ। ਉਹ IPL ‘ਚ 34 ਮੈਚ ਖੇਡ ਕੇ 33 ਵਿਕਟਾਂ ਹਾਸਿਲ ਕਰ ਚੁੱਕਾ ਹੈ।