ਮਹਾਰਾਸ਼ਟਰ— ਭਾਰੀ ਬਾਰਸ਼ ਅਤੇ ਹੜ੍ਹ ਕਾਰਨ ਪੱਛਮੀ ਮਹਾਰਾਸ਼ਟਰ ‘ਚ ਹਾਲਾਤ ਵਿਗੜ ਗਏ ਹਨ। ਸਾਂਗਲੀ ‘ਚ ਪਾਣੀ ਆਉਣ ਤੋਂ ਬਾਅਦ ਉੱਥੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ ਜਾ ਰਿਹਾ ਸੀ ਕਿ ਅਚਾਨਕ ਕਿਸ਼ਤੀ ਪਲਟ ਗਈ। ਸਾਂਗਲੀ ‘ਚ ਲੋਕਾਂ ਦੇ ਬਚਾਅ ਕੰਮ ‘ਚ ਜੁਟੀ ਕਿਸ਼ਤੀ ਪਲਟਣ ਨਾਲ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 4 ਲਾਪਤਾ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਬਾਰਸ਼ ਅਤੇ ਹੜ੍ਹ ਕਾਰਨ ਪੱਛਮੀ ਮਹਾਰਾਸ਼ਟਰ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁਕੀ ਹੈ।
ਸਾਂਗਲੀ ਅਤੇ ਕੋਲਹਾਪੁਰ ‘ਚ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ। ਇਕ ਅਧਿਕਾਰੀ ਨ ੇਦੱਸਿਆ ਕਿ ਕਰੀਬ 53 ਹਜ਼ਾਰ ਲੋਕਾਂ ਨੂੰ ਸਾਂਗਲੀ ਤੋਂ, 51 ਹਜ਼ਾਰ ਲੋਕਾਂ ਨੂੰ ਕੋਲਹਾਪੁਰ ਤੋਂ ਅਤੇ 13 ਹਜ਼ਾਰ ਲੋਕਾਂ ਨੂੰ ਪੁਣੇ ਤੋਂ ਬਚਾ ਕੇ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਗਿਆ ਹੈ। ਹੜ੍ਹ ਕਾਰਨ ਸਾਂਗਲੀ-ਕੋਲਹਾਪੁਰ ਅਤੇ ਕੋਲਹਾਪੁਰ-ਬੇਲਗਾਮ (ਕਰਨਾਟਕ) ਦਰਮਿਆਨ ਸੜਕ ਮਾਰਗ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਮੁੰਬਈ-ਬੈਂਗਲੁਰੂ (ਰਾਸ਼ਟਰੀ ਰਾਜਮਾਰਗ ਸੰਖਿਆ-4) ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।