ਪੌਲੀਵੁਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਹੌਟ ਅਤੇ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ ‘ਚ ਛਾਈ ਰਹਿੰਦੀ ਹੈ। ਹਾਲ ਹੀ ‘ਚ ਸੋਨਮ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਕਾਫ਼ੀ ਹੌਟ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ ਅਤੇ ਫ਼ੈਨਜ਼ ਵੀ ਤਰ੍ਹਾਂ-ਤਰ੍ਹਾਂ ਦੇ ਕੌਮੈਂਟਸ ਕਰ ਰਹੇ ਹਨ।
ਦੱਸ ਦਈਏ ਕਿ ਸੋਨਮ ਬਾਜਵਾ ਪੌਲੀਵੁਡ ਫ਼ਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇੱਕ ਹੈ। ਸੋਨਮ ਬਾਜਵਾ ਨੇ ਸਾਲ 2013 ‘ਚ ਫ਼ਿਲਮ ਬੈੱਸਟ ਔਫ਼ ਲੱਕ ਨਾਲ ਪੌਲੀਵੁਡ ਫ਼ਿਲਮ ਇੰਡਸਟਰੀ ‘ਚ ਐਂਟਰੀ ਕੀਤੀ ਸੀ।
ਇਸ ਤੋਂ ਇਲਾਵਾ ਉਹ ਪੰਜਾਬ 1984, ਮੰਜੇ ਬਿਸਤਰੇ, ਕੈਰੀ ਔਨ ਜੱਟਾ 2, ਗੁੱਡੀਆਂ ਪਟੋਲੇ ਅਤੇ ਮੁਕਲਾਵਾ ਵਰਗੀਆਂ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਇੱਕ ਪ੍ਰੋਫ਼ੈਸ਼ਨਲ ਦੇ ਤੌਰ ‘ਤੇ ਫ਼ਲਾਈਟ ਅਟੈਂਡੈਂਟ ਦੇ ਕਿੱਤੇ ਨੂੰ ਚੁਣਿਆ ਸੀ। ਸਾਲ 2012 ‘ਚ ਉਸ ਨੇ ਮਿਸ ਇੰਡੀਆ ਮੁਕਾਬਲੇ ‘ਚ ਵੀ ਹਿੱਸਾ ਲਿਆ ਸੀ। ਸਾਲ 2014 ‘ਚ ਆਈ ਫ਼ਿਲਮ ਪੰਜਾਬ 1984 ਨਾਲ ਸੋਨਮ ਨੇ ਕਾਫ਼ੀ ਨਾਮ ਕਮਾਇਆ ਸੀ ਜਿਸ ‘ਚ ਉਸ ਦੇ ਔਪੋਜ਼ਿਟ ਸੁਪਰਸਟਾਰ ਦਿਲਜੀਤ ਦੋਸਾਂਝ ਸੀ।