ਬੌਲੀਵੁਡ ਅਭਿਨੇਤਰੀ ਕਰੀਨਾ ਕਪੂਰ ਸੁਪਰਹਿਟ ਫ਼ਿਲਮ ਚਾਲਬਾਜ਼ ‘ਚ ਸ਼੍ਰੀਦੇਵੀ ਦੇ ਨਿਭਾਏ ਕਿਰਦਾਰ ਨੂੰ ਪਰਦੇ ‘ਤੇ ਸਾਕਾਰ ਕਰਨਾ ਚਾਹੁੰਦੀ ਹੈ। ਕਰੀਨਾ ਕਪੂਰ ਨੂੰ ਫ਼ਿਲਮ ਇੰਡਸਟਰੀ ‘ਚ ਆਏ ਹੋਏ ਦੋ ਦਹਾਕੇ ਹੋ ਚੁੱਕੇ ਹਨ। ਇਸ਼ ਦੌਰਾਨ ਕਰੀਨਾ ਕਪੂਰ ਖ਼ਾਨ ਨੇ ਕਈ ਤਰ੍ਹਾਂ ਦੇ ਕਿਰਦਾਰ ਫ਼ਿਲਮਾਂ ‘ਚ ਨਿਭਾਏ ਹਨ। ਕਰੀਨਾ ਕਪੂਰ ਕੁੱਝ ਖ਼ਾਸ ਤਰ੍ਹਾਂ ਦੇ ਕਿਰਦਾਰ ਫ਼ਿਲਮੀ ਪਰਦੇ ‘ਤੇ ਨਿਭਾਉਣਾ ਚਾਹੁੰਦੀ ਹੈ। ਕਰੀਨਾ ਕਪੂਰ ਦਾ ਕਹਿਣਾ ਹੈ ਕਿ ਉਹ ਸ਼੍ਰੀ ਦੇਵੀ ਦੀ ਇੱਕ ਸੁਪਰਹਿੱਟ ਫ਼ਿਲਮ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ।
ਦੱਸਣਯੋਗ ਹੈ ਕਿ ਰੀਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਦੇ ਇੱਕ ਐਪੀਸੋਡ ‘ਚ ਕਰੀਨਾ ਕਪੂਰ ਨੇ ਕਿਹਾ ਕਿ ਉਹ ਫ਼ਿਲਮ ਚਾਲਬਾਜ਼ ‘ਚ ਨਿਭਾਏ ਗਏ ਸ਼੍ਰੀ ਦੇਵੀ ਦੇ ਡਬਲ ਕਿਰਦਾਰ ਨੂੰ ਕਰਨਾ ਚਾਹੁੰਦੀ ਹੈ। ਉਸ ਨੇ ਦੱਸਿਆ, ”ਮੈਂ ਹੁਣ ਤਕ ਲਗਭਗ 35 ਵਾਰ ਇਸ ਫ਼ਿਲਮ ਨੂੰ ਦੇਖ ਚੁੱਕੀ ਹਾਂ ਅਤੇ ਹੁਣ ਖ਼ੁਦ ਵੀ ਕਿਸੇ ਫ਼ਿਲਮ ‘ਚ ਦੋਹਰੀ ਭੂਮਿਕਾ ਕਰਨਾ ਚਾਹੁੰਦੀ ਹਾਂ। ਕਰੀਨਾ ਕਪੂਰ ਕੋਲ ਇਸ ਸਮੇਂ ਕਈ ਫ਼ਿਲਮਾਂ ਹਨ। ਉਹ ਅਕਸ਼ੇ ਕੁਮਾਰ ਦੇ ਔਪੋਜ਼ਿਟ ਫ਼ਿਲਮ ਗੁੱਡ ਨਿਊਜ਼ ‘ਚ ਕੰਮ ਕਰ ਰਹੀ ਹੈ ਜਿਸ ‘ਚ ਕਿਆਰਾ ਆਡਵਾਨੀ ਅਤੇ ਦਿਲਜੀਤ ਦੋਸਾਂਝ ਵੀ ਮਹੱਤਵਪੂਰਨ ‘ਚ ਹਨ। ਇਸ ਤੋਂ ਇਲਾਵਾ ਕਰੀਨਾ ਇਰਫਾਨ ਖਾਨ ਨਾਲ ਫਿਲਮ ‘ਅੰਗਰੇਜੀ ਮੀਡੀਅਮ” ਚ ਵੀ ਕੰਮ ਕਰ ਰਹੀ ਹੈ। ਦੱਸ ਦਈਏ ਕਿ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਨੂੰ ਵੀ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦੀਆਂ ਤਸਵੀਰਾਂ ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ॥