ਅੰਮ੍ਰਿਤਸਰ : ਪਾਕਿਸਤਾਨ ਵਲੋਂ ਬੱਸ ਸੇਵਾ ਬੰਦ ਕੀਤੇ ਜਾਣ ‘ਤੇ ਐੱਸ.ਜੀ.ਪੀ.ਸੀ. ਨੇ ਚਿੰਤਾ ਜਾਹਿਰ ਕੀਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਜੀ.ਪੀ.ਸੀ. ਦੇ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਬੱਸ ਸੇਵਾ ਬੰਦ ਹੋਣ ਨਾਲ ਸਿੱਖ ਸੰਗਤ ਨੂ ਬਹੁਤ ਦੁੱਖ ਪਹੁੰਚਿਆ ਹੈ। ਕਿਉਂਕਿ ਬੱਸ ਦੇ ਰਾਹੀਂ ਉਹ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰਨ ਜਾਂਦੇ ਸਨ ਪਰ ਹੁਣ ਉਹ ਅਜਿਹਾ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਹਾਲਾਤ ਜਲਦ ਹੀ ਸੁਧਰਣਗੇ।
ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿਸਤਾਨ ਵਲੋਂ ਪਹਿਲਾਂ ਭਾਰਤ ਨਾਲ ਵਪਾਰਿਕ ਰਿਸ਼ਤੇ ਤੋੜੇ ਗਏ ਤੇ ਹੁਣ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ।