ਨਵੀਂ ਦਿੱਲੀ—ਜੰਮੂ ਅਤੇ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੇਰੇ ਮਨ ‘ਚ ਕੋਈ ਡਰ ਨਹੀਂ ਸੀ। ਮੈਨੂੰ ਭਰੋਸਾ ਸੀ ਕਿ ਕਸ਼ਮੀਰ ‘ਚ ਅੱਤਵਾਦ ਖਤਮ ਹੋਵੇਗਾ ਅਤੇ ਵਿਕਾਸ ਦੇ ਰਸਤੇ ‘ਤੇ ਅੱਗੇ ਵਧੇਗਾ ।
ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਚੇੱਨਈ ‘ਚ ਰਾਜ ਸਭਾ ਸਭਾਪਤੀ ਅਤੇ ਉਪ ਰਾਸ਼ਟਰਪਤੀ ਵੈਂਕਿਊ ਨਾਇਡੂ ਦੇ ਪੁਸਤਕ ਰਿਲੀਜ਼ ਦੇ ਪ੍ਰੋਗਰਾਮ ਦੌਰਾਨ ਸੰਬੋਧਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਰੂਪ ‘ਚ ਮੇਰੇ ਮਨ ‘ਚ ਧਾਰਾ 370 ਨੂੰ ਹਟਾਉਣ ਦੇ ਫੈਸਲਾ ਲੈਣ ਸਮੇਂ ਕੋਈ ਡਰ ਨਹੀਂ ਸੀ ਕਿ ਕਸ਼ਮੀਰ ‘ਤੇ ਕੀ ਅਸਰ ਹੋਵੇਗਾ। ਮੈਨੂੰ ਲੱਗਾ ਕਿ ਕਸ਼ਮੀਰ ਹੋਰ ਖੁਸ਼ਹਾਲ ਹੋਵੇਗਾ ਪਰ ਰਾਜ ਸਭਾ ‘ਚ ਬਿੱਲ ਨੂੰ ਪੇਸ਼ ਕਰਨ ਦੌਰਾਨ ਇੱਕ ਡਰ ਸੀ।”
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜ ਸਭਾ ‘ਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਇਸ ਬਿੱਲ ‘ਤੇ ਭਾਰੀ ਵਿਰੋਧ ਜਤਾਇਆ ਪਰ ਬਾਅਦ ‘ਚ ਇਹ ਉੱਪਰਲੇ ਸਦਨ ਤੋਂ ਪਾਸ ਹੋ ਗਿਆ। ਇਸ ਤੋਂ ਬਾਅਦ ਬਿੱਲ ਨੂੰ ਲੋਕ ਸਭਾ ਤੋਂ ਵੀ ਮਨਜ਼ੂਰੀ ਮਿਲ ਗਈ।