ਨਵੀਂ ਦਿੱਲੀ— ਦਿੱਲੀ ‘ਚ ਜਿੱਥੇ ਰਵਿਦਾਸ ਮੰਦਰ ਤੋੜਿਆ ਗਿਆ ਸੀ, ਉੱਥੇ ਅੱਜ ਯਾਨੀ ਮੰਗਲਵਾਰ ਨੂੰ ਰਵਿਦਾਸ ਭਾਈਚਾਰੇ ਦੇ ਲੋਕ ਇਕੱਠੇ ਹੋਏ। ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿੱਥੇ ਮੰਦਰ ਦੀ ਕੰਧ ਤੋੜੀ ਗਈ ਹੈ, ਉੱਥੇ ਭਾਈਚਾਰੇ ਵਲੋਂ ਫੁੱਲ ਭੇਟ ਕੀਤੇ ਗਏ ਹਨ। ਇਸ ਦੌਰਾਨ ਇੱਥੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ। ਰਵਿਦਾਸ ਭਾਈਚਾਰੇ ਨੇ ਐਲਾਨ ਕੀਤਾ ਕਿ 21 ਅਗਸਤ ਨੂੰ ਪੂਰੇ ਦੇਸ਼ ਤੋਂ ਲੋਕ ਜੰਤਰ-ਮੰਤਰ ‘ਤੇ ਪਹੁੰਚ ਕੇ ਪ੍ਰਦਰਸ਼ਨ ਕਰਨਗੇ।