ਜਲਾਲਾਬਾਦ – ਲੋੜਵੰਦ ਲੋਕਾਂ ਨੂੰ ਸਸਤਾ ਖਾਣਾ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ਹਿਰ ਦੇ ਸਰਕਾਰੀ ਕੰਨਿਆ ਕਾਲਜ ਦੀ ਬਿਲਡਿੰਗ ‘ਚ ‘ਸਾਡੀ ਰਸੋਈ’ ਦਾ ਸ਼ੁਭ ਆਰੰਭ ਜ਼ਿਲਾ ਡੀ.ਸੀ. ਮਨਪ੍ਰੀਤ ਸਿੰਘ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਦੱਸ ਦੇਈਏ ਕਿ ਇਸ ਮੌਕੇ ਪੁਰਾਣੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਅੱਖੋ-ਪਰੋਖੇ ਕੀਤਾ ਗਿਆ ਅਤੇ ਅਕਾਲੀ ਦਲ ਦੇ ਕੁਝ ਨੁਮਾਇੰਦਾਂ ਨੂੰ ਮਹੱਤਤਾ ਦਿੱਤੀ ਗਈ । ਜਲਾਲਾਬਾਦ ਸਬ ਡਵੀਜਨ ਪ੍ਰਸ਼ਾਸਨ ਦਿਨੋਂ ਦਿਨ ਬੇਲਗਾਮ ਹੋ ਰਿਹਾ ਹੈ, ਜਿਸ ਸਦਕਾ ਸਰਕਾਰ ਦੇ ਨੁਮਾਇੰਦਆਂ ਨੂੰ ਅਣਗੌਲਿਆ ਕਰਨਾ ਆਉਣ ਵਾਲੀ ਜ਼ਿਮਨੀ ਚੋਣ ‘ਚ ਵੱਡਾ ਜਵਾਲਾ ਮੁੱਖੀ ਫੁੱਟੇਗਾ ਅਤੇ ਇਸ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਰੰਜਮ ਕਾਮਰਾ, ਕੰਵਲ ਧੂੜੀਆ ਸਾਬਕਾ ਚੇਅਰਮੈਨ ਤੋਂ 2/3 ਕਾਂਗਰਸੀ ਵਰਕਰ ਤੋਂ ਇਲਾਵਾ ਅਕਾਲੀ ਦਲ ਦੇ ਜ਼ਿਆਦਾਤਾਰ ਲੋਕ ਮੌਜ਼ੂਦ ਸਨ। ਇਸ ਪ੍ਰੋਗਰਾਮ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਅਤੇ ਕੀਰਤਨ ਦਰਬਾਰ ਤੋਂ ਬਾਅਦ ਕੰਜਕ ਪੂਜਨ ਕਰਵਾਇਆ ਗਿਆ। ਕੰਜਕ ਪੂਜਨ ਦੌਰਾਨ ਮਾਂ ਸ਼ਾਰਧਾ ਵਿਦਿਆ ਪੀਠ ‘ਚ ਮੁਫਤ ਸਿੱਖਿਆ ਹਾਸਲ ਕਰ ਰਹੀਆਂ ਬੱਚੀਆਂ ਨੂੰ ਸਟੇਸ਼ਨਰੀ ਵੰਡੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਸੀ. ਮਨਪ੍ਰੀਤ ਸਿੰਘ ਨੇ ਦੱਸਿਆਂ ਕਿ ਜ਼ਿਲਾ ਰੈਡਕ੍ਰਾਸ ਸੁਸਾਇਟੀ ਅਧੀਨ ਜਲਾਲਾਬਾਦ ‘ਚ ਸਾਡੀ ਰਸੋਈ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ਸ਼ਹਿਰ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਲਾਲਾਬਾਦ ‘ਚ ਕਾਮਯਾਬ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਜਾਨਾਂ ਵੱਡੀ ਗਿਣਤੀ ‘ਚ ਲੋਕ ਸ਼ਹਿਰ ‘ਚ ਕੰਮ-ਕਾਜ ਕਰਨ ਲਈ ਆਉਂਦੇ ਹਨ, ਜਿਨ੍ਹਾਂ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਇਸ ਰਸੋਈ ਤੋਂ ਸਸਤਾ ਖਾਣੇ ਦੀ ਸਹੂਲਤ ਮਿਲੇਗੀ।
ਕਾਂਗਰਸੀ ਪਾਰਟੀ ਦੇ ਹਲਕਾ ਇੰਚਾਰਾਜ ਨੇ ਜਲਾਲਾਬਾਦ ਪ੍ਰਸ਼ਾਸਨ ਖਿਲਾਫ ਜਤਾਇਆ ਰੋਸ
ਕਾਂਗਰਸ ਪਾਰਟੀ ਦੇ ਹਲਕਾ ਇੰਚਰਾਜ ਮਲਕੀਤ ਸਿੰਘ ਹੀਰਾ ਨੇ ਕਿਹਾ ਕਿ ਐੱਸ.ਡੀ.ਐੈੱਮ. ਵਲੋਂ ਆਮ ਲੋਕਾਂ ਦੇ ਕੰਮ ਨਹੀਂ ਕੀਤੇ ਜਾ ਰਹੇ ਅਤੇ ਅਫਸਰਸ਼ਾਹੀ ਅਪਨਾਈ ਹੋਈ ਹੈ। ਸਮਾਜ ਸੇਵੀ ਸੰਸਥਾਵਾਂ ਵਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਜਿੱਥੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਗਈ ਸੀ, ਉਥੇ ਹੀ ਐੱਸ.ਡੀ.ਐੱਮ ਵਲੋਂ ਇਸ ਪ੍ਰਤੀ ਕੋਈ ਰੁੱਚੀ ਨਹੀਂ ਵਿਖਾਈ ਗਈ। ਹੀਰਾ ਨੇ ਕਾਂਗਰਸ ਪਾਰਟੀ ਦੀ ਹਾਈਕਮਾਨ ਕੋਲੋ ਮੰਗ ਕੀਤੀ ਹੈ ਕਿ ਅਫਸਰਾਂ ਦੇ ਤਬਾਦਲੇ ਕੀਤੇ ਜਾਣ ਤਾਂ ਕਿ ਲੋਕਾਂ ਦੇ ਸਮੇਂ ਸਿਰ ਕੰਮ ਹੋ ਸਕਣ।