ਹੈਦਰਾਬਾਦ— ਏ.ਆਈ.ਐੱਮ.ਆਈ.ਐੱਮ. ਚੀਫ ਅਸਦੁਦੀਨ ਓਵੈਸੀ ਨੇ ਕਸ਼ਮੀਰ ਦੇ ਬਹਾਨੇ ਇਕ ਵਾਰ ਫਿਰ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਓਵੈਸੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੂੰ (ਕੇਂਦਰ ਸਰਕਾਰ) ਸਿਰਫ ਕਸ਼ਮੀਰੀਆਂ ਦੀ ਜ਼ਮੀਨ ਨਾਲ ਪਿਆਰ ਹੈ, ਉਸ ਨਾਲ ਨਹੀਂ। ਇਸ ਦੌਰਾਨ ਓਵੈਸੀ ਨੇ ਤਮਿਲ ਸੁਪਰਸਟਾਰ ਰਜਨੀਕਾਂਤ ਦੇ ਬਹਾਨੇ ਵੀ ਪੀ.ਐੱਮ. ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਤੰਜ਼ ਕੱਸਿਆ।
ਦੇਸ਼ ‘ਚ ਇਕ ਹੋਰ ਮਹਾਭਾਰਤ ਚਾਹੁੰਦੇ ਹੋ
ਓਵੈਸੀ ਨੇ ਕਿਹਾ,”ਧਾਰਾ-370 ਲਈ ਤਾਮਿਲਨਾਡੂ ਦੇ ਅਭਿਨੇਤਾ (ਰਜਨੀਕਾਂਤ) ਪੀ.ਐੱਮ. ਮੋਦੀ ਅਤੇ ਅਮਿਤ ਸ਼ਾਹ ਨੂੰ ‘ਕ੍ਰਿਸ਼ਨ ਅਤੇ ਅਰਜੁਨ’ ਕਹਿ ਰਹੇ ਹਨ। ਅਜਿਹੀ ਸਥਿਤੀ ‘ਚ ਫਿਰ ਕੌਰਵ ਅਤੇ ਪਾਂਡਵ ਕੌਣ ਹਨ। ਕੀ ਤੁਸੀਂ ਦੇਸ਼ ‘ਚ ਇਕ ਹੋਰ ਮਹਾਭਾਰਤ ਚਾਹੁੰਦੇ ਹੋ।” ਜ਼ਿਕਰਯੋਗ ਹੈ ਕਿ ਧਾਰਾ 370 ‘ਤੇ ਸਰਕਾਰ ਦੇ ਫੈਸਲੇ ਦੇ ਬਾਅਦ ਤੋਂ ਹੀ ਵਿਰੋਧੀ ਲਗਾਤਾਰ ਉਸ ‘ਤੇ ਹਮਲਾਵਰ ਹੈ। ਪਿਛਲੇ ਦਿਨੀਂ ਰਾਹੁਲ ਗਾਂਧੀ ਨੇ ਵੀ 2 ਟੂਕ ਕਿਹਾ ਸੀ। ਇਸ ਫੈਸਲੇ ਨਾਲ ਰਾਸ਼ਟਰੀ ਸੁਰੱਖਿਆ ‘ਤੇ ਅਸਰ ਪਵੇਗਾ।
ਕਸ਼ਮੀਰ ਦੀ ਜ਼ਮੀਨ ਨਾਲ ਪਿਆਰ
ਦਰਅਸਲ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਅਤੇ ਰਾਜ ਦੇ ਮੁੜ ਗਠਨ ਨੂੰ ਲੈ ਕੇ ਵਿਰੋਧੀ ਕੇਂਦਰ ਦੀ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਬਿਨਾਂ ਕਿਸੇ ਨੂੰ ਇਸ ‘ਚ ਹਿੱਸੇਦਾਰ ਬਣਾਉਂਦੇ ਹੋਏ ਜੰਮੂ-ਕਸ਼ਮੀਰ ਨੂੰ ਇਕ ਪਾਸੜ ਫੈਸਲੇ ‘ਚ ਟੁੱਕੜਿਆਂ ‘ਚ ਵੰਡ ਦਿੱਤਾ ਗਿਆ। ਹੁਣ ਇਸੇ ਮੁੱਦੇ ਨੂੰ ਲੈ ਕੇ ਓਵੈਸੀ ਨੇ ਵੀ ਕੇਂਦਰ ‘ਤੇ ਹਮਲਾ ਬੋਲਿਆ ਹੈ। ਓਵੈਸੀ ਨੇ ਕਿਹਾ,”ਕੀ ਸਰਕਾਰ ਦੇਸ਼ ‘ਚ ਮਹਾਭਾਰਤ ਚਾਹੁੰਦੀ ਹੈ। ਸਰਕਾਰ ਨੂੰ ਕਸ਼ਮੀਰੀਆਂ ਨਾਲ ਕੋਈ ਪਿਆਰ ਨਹੀਂ।” ਓਵੈਸੀ ਨੇ ਦੋਸ਼ ਲਗਾਉਂਦੇ ਹੋਏ ਕਿਹਾ,”ਇਹ ਲੋਕ ਸਿਰਫ਼ ਸੱਤਾ ‘ਚ ਬਣੇ ਰਹਿਣਾ ਚਾਹੁੰਦੇ ਹਨ। ਇਨ੍ਹਾਂ ਨੂੰ ਕਸ਼ਮੀਰੀਆਂ ਦੀ ਜ਼ਮੀਨ ਨਾਲ ਪਿਆਰ ਹੈ, ਉਨ੍ਹਾਂ ਨਾਲ ਨਹੀਂ।”