ਲਾਸ ਐਂਜਲਸ – ਇੱਥੇ 2028 ‘ਚ ਹੋਣ ਵਾਲੀਆਂ ਔਲੰਪਿਕਸ ਖੇਡਾਂ ‘ਚ ਦਰਸ਼ਕਾਂ ਨੂੰ ਕ੍ਰਿਕਟ ਦੇ ਮੁਕਾਬਲੇ ਵੀ ਦੇਖਣ ਨੂੰ ਮਿਲ ਸਕਦੇ ਹਨ। ਇਸ ਸਬੰਧੀ ਕ੍ਰਿਕਟ ਦਾ ਵਿਸ਼ਵ ਪੱਧਰੀ ਅਦਾਰਾ ICC ਇਸ ਦਿਸ਼ਾ ਵੱਲ ਤੇਜ਼ੀ ਨਾਲ ਕੋਸ਼ਿਸ਼ਾਂ ਕਰ ਰਿਹਾ ਹੈ। BCCI ਹਾਲ ਹੀ ‘ਚ ਰਾਸ਼ਟਰੀ ਡੋਪਿੰਗ ਅਦਾਰੇ (NADA) ਤਹਿਤ ਆਇਆ ਹੈ ਜੋ ਕਿ ਵਿਸ਼ਵ ਡੋਪਿੰਗ ਅਦਾਰੇ (VADA) ਤੋਂ ਮਾਨਤਾ ਪ੍ਰਾਪਤ ਹੈ।
ਇੱਕ ਵੈੱਬਸਾਈਟ ਨੇ ਗੈਟਿੰਗ ਦੇ ਹਵਾਲੇ ਤੋਂ ਲਿਖਿਆ ਕਿ ਅਸੀਂ ਮਨੂ ਸਵਾਹਨੇ ਨਾਲ ਗੱਲ ਕਰ ਰਹੇ ਹਾਂ ਅਤੇ ਉਹ ਇਸ ਗੱਲ ਨੂੰ ਲੈ ਕੇ ਬੇਹੱਦ ਉਮੀਦ ‘ਚ ਹਨ ਕਿ ਕ੍ਰਿਕਟ ਨੂੰ 2028 ਔਲੰਪਿਕਸ ‘ਚ ਜਗ੍ਹਾ ਮਿਲ ਸਕਦੀ ਹੈ। ਇਸ ‘ਤੇ ਹੀ ਉਹ ਮਜ਼ਬੂਤੀ ਨਾਲ ਕੰਮ ਕਰ ਰਹੇ ਹਨ। ਇਹ ਵਿਸ਼ਵ ਪੱਧਰ ‘ਤੇ ਕ੍ਰਿਕਟ ਲਈ ਵੱਡੀ ਗੱਲ ਹੋਵੇਗੀ। ਗੈਟਿੰਗ ਨੇ ਅੱਗੇ ਕਿਹਾ ਕਿ ਔਲੰਪਿਕਸ ਦੇ ਖੇਡ ਕਰੀਬ ਦੋ ਹਫ਼ਤੇ ਤਕ ਚਲਦੇ ਹਨ। ਅਜਿਹੇ ‘ਚ ਮੈਨੂੰ ਨਹੀਂ ਲਗਦਾ ਕਿ ਕ੍ਰਿਕਟ ਨੂੰ ਇਸ ‘ਚ ਸ਼ਾਮਿਲ ਕਰਨ ‘ਚ ਕੋਈ ਦਿੱਕਤ ਆਵੇਗੀ। ਹਾਲ ਹੀ ‘ਚ ਐਲਾਨ ਕੀਤਾ ਗਿਆ ਸੀ ਕਿ ਮਹਿਲਾ ਕ੍ਰਿਕਟ ਨੂੰ 2022 ‘ਚ ਹੋਣ ਵਾਲੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸ਼ਾਮਿਲ ਕੀਤਾ ਜਾਵੇਗਾ। ਗੈਟਿੰਗ ਨੇ ਨਾਲ ਹੀ ਕਿਹਾ ਕਿ ਆਉਣ ਵਾਲੇ ਹਫ਼ਤਿਆਂ ‘ਚ ਇਸ ਗੱਲ ਦੀ ਪੁਸ਼ਟੀ ਹੋ ਜਾਵੇਗੀ।