ਨਵੀਂ ਦਿੱਲੀ— ਆਜ਼ਾਦੀ ਦਿਵਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰੋਜ਼ ਦੇ ਕੰਮਾਂ ‘ਚ ਸਾਨੂੰ ਦੇਸ਼ ਯਾਦ ਨਹੀਂ ਰਹਿੰਦਾ। ਜਦੋਂ ਭਾਰਤ-ਪਾਕਿਸਤਾਨ ਦਾ ਮੈਚ ਹੁੰਦਾ ਹੈ, ਉਦੋਂ ਦੇਸ਼ ਦੀ ਯਾਦ ਆਉਂਦੀ ਹੈ। ਸਕੂਲਾਂ ‘ਚ ਸਾਰੇ ਸਬਜੈਕਟ ਪੜ੍ਹਦੇ ਹਾਂ ਪਰ ਦੇਸ਼ ਭਗਤੀ ਦਾ ਜਜ਼ਬਾ ਨਹੀਂ ਪੜ੍ਹਾਇਆ ਜਾਂਦਾ। ਸਾਰੇ ਸਕੂਲਾਂ ‘ਚ ਦੇਸ਼ ਭਗਤੀ ਦਾ ਪਾਠਕ੍ਰਮ ਹੋਵੇਗਾ। ਕੇਜਰੀਵਾਲ ਨੇ ਔਰਤਾਂ ਦੀ ਮੁਫ਼ਤ ਯਾਤਰਾ ਦਾ ਵੀ ਜ਼ਿਕਰ ਕੀਤਾ। ਕੇਜਰੀਵਾਲ ਨੇ ਕਿਹਾ ਕਿ 29 ਅਕਤੂਬਰ ਤੋਂ ਦਿੱਲੀਆਂ ਦੀਆਂ ਸਾਰੀਆਂ ਡੀ.ਟੀ.ਸੀ. ਅਤੇ ਕਲਸਟਰ ਬੱਸਾਂ ‘ਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਵਿਵਸਥਾ ਸ਼ੁਰੂ ਕੀਤੀ ਜਾਵੇਗੀ। ਮੁਫ਼ਤ ਮੈਟਰੋ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 72 ਸਾਲ ਬਾਅਦ ਅਸੀਂ ਕਲਪਣਾ ਵੀ ਨਹੀਂ ਕਰ ਸਕਦੇ ਕਿ ਕਿੰਨੇ ਬਲੀਦਾਨ ਦਿੱਤੇ ਗਏ ਹਨ। ਬਾਬਾ ਸਾਹਿਬ ਭੀਮ ਰਾਵ ਅੰਬੇਡਕਰ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਲੰਬਾ ਸੰਘਰਸ਼ ਕੀਤਾ ਹੈ। ਅਜਿਹੇ ‘ਚ ਸਾਨੂੰ ਰੋਜ਼ ਦੇ ਦਿਨਾਂ ‘ਚ ਦੇਸ਼ ਯਾਦ ਨਹੀਂ ਰਹਿੰਦਾ। ਦੇਸ਼ ਦੀ ਯਾਦ ਉਦੋਂ ਆਉਂਦੀ ਹੈ, ਜਦੋਂ ਭਾਰਤ ਅਤੇ ਪਾਕਿਤਸਾਨ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੁੰਦਾ ਹੈ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਸਕੂਲਾਂ ‘ਚ ਸਾਰੇ ਸਬਜੈਕਟ ਪੜ੍ਹਾਏ ਜਾਂਦੇ ਹਨ ਪਰ ਦੇਸ਼ ਭਗਤੀ ਦਾ ਜਜ਼ਬਾ ਨਹੀਂ ਪੜ੍ਹਾਇਆ ਜਾਂਦਾ। 4 ਸਾਲਾਂ ਤੋਂ ਦੇਸ਼ ਭਾਵਨਾ ਵਧਾਉਣ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਕੇਜਰੀਵਾਲ ਨੇ ਆਪਣੇ ਭਾਸ਼ਣ ‘ਚ ਦਿੱਲੀ ਦੀ ਸਿੱਖਿਆ ਵਿਵਸਥਾ ਦਾ ਵੀ ਜ਼ਿਕਰ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਿੱਖਿਆ ਕ੍ਰਾਂਤੀ ਹੋਈ ਹੈ, ਇਹ ਆਪਣੇ ਆਪ ‘ਚ ਇਤਿਹਾਸਕ ਹੈ। ਦਿੱਲੀ ‘ਚ 3 ਚੀਜ਼ਾਂ ਹਾਸਲ ਕੀਤੀਆਂ ਗਈਆਂ ਹਨ। ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਹੈ। ਕਲਾਸ ਰੂਮ, ਸਵੀਮਿੰਗ ਪੁੱਲ ਅਤੇ ਪਲੇਅ ਗਰਾਊਂਡ ਸਰਕਾਰੀ ਸਕੂਲਾਂ ‘ਚ ਵੀ ਬਣਾਏ ਗਏ ਹਨ। ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਆਏ ਹਨ। ਸਿੱਖਿਆ ‘ਚ ਲੋਕਾਂ ਦਾ ਵਿਸ਼ਵਾਸ ਪੈਦਾ ਹੋਇਆ ਹੈ। ਵਿਦਿਆਰਥੀ ਵੀ ਆਤਮਵਿਸ਼ਵਾਸ ਨਾਲ ਭਰੇ ਹਨ।