ਨਵੀਂ ਦਿੱਲੀ—ਭਾਰਤੀ ਮੌਸਮ ਵਿਭਾਗ ਨੇ ਉਤਰਾਖੰਡ ਦੇ ਉਤਰਕਾਂਸ਼ੀ, ਚਮੋਲੀ, ਦੇਹਰਾਦੂਨ, ਟਿਹਰੀ ਅਤੇ ਹਰਿਦੁਆਰ ‘ਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਲਈ ਉਤਰਾਂਖੰਡ ‘ਚ 18 ਅਗਸਤ ਤੱਕ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਘੰਟਿਆਂ ‘ਚ ਉਤਰਾਖੰਡ ਤੋਂ ਇਲਾਵਾ ਪੱਛਮੀ ਉਤਰ ਪ੍ਰਦੇਸ਼, ਪੂਰਬੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਭਾਰੀ ਬਾਰਿਸ਼ ਦੀ ਸੰਭਵਾਨਾ ਦੱਸੀ ਗਈ ਹੈ।