ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਰਤਾਰਪੁਰ ਲਾਂਘੇ ‘ਚ ਦੇਰੀ ਹੋਣ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਲਾਂਘੇ ਦੇ ਕੰਮ ‘ਚ ਪਾਕਿਸਤਾਨ ਨੇ ਕਾਫੀ ਤੇਜ਼ੀ ਦਿਖਾਈ ਹੈ ਅਤੇ ਉਨ੍ਹਾਂ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਿਆ ਹੈ, ਜਦੋਂ ਕਿ ਭਾਰਤ ਦੀ ਚਾਲ ਕਾਫੀ ਸੁਸਤ ਹੈ। ਉਨ੍ਹਾਂ ਕਿਹਾ ਕਿ ਜਿਸ ਤੇਜ਼ੀ ਨਾਲ ਭਾਰਤ ਵੱਲੋਂ ਕੰਮ ਚੱਲਣਾ ਚਾਹੀਦਾ ਸੀ, ਉਸ ਤੇਜ਼ੀ ਨਾਲ ਨਹੀਂ ਕੀਤਾ ਜਾ ਰਿਹਾ ਹੈ।
ਬਾਜਵਾ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਭਾਰਤ ਵਲੋਂ ਕੰਮ ਸ਼ਾਇਦ ਤੈਅ ਸਮੇਂ ‘ਚ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਲੋੜ ਦੇ ਹਿਸਾਬ ਨਾਲ ਉੱਥੇ ਅੱਧੇ ਲੋਕ ਕੰਮ ਕਰ ਰਹੇ ਹਨ। ਕਸ਼ਮੀਰ ਮਾਮਲੇ ‘ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਕਸ਼ਮੀਰ ਵੱਖਰਾ ਮਾਮਲਾ ਹੈ ਅਤੇ ਕਰਤਾਰਪੁਰ ਸਾਹਿਬ ਲਾਂਘਾ ਬਿਲਕੁੱਲ ਵੱਖਰਾ ਮਾਮਲਾ ਹੈ।