ਬੌਲੀਵੁਡ ਅਭਿਨੇਤਰੀ ਆਲੀਆ ਭੱਟ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਫ਼ਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਇਨਸ਼ਾ ਅੱਲ੍ਹਾ ‘ਚ ਕੰਮ ਕਰਨ ਦਾ ਪ੍ਰਸਤਾਵ ਮਿਲਿਆ ਤਾਂ ਓਦੋਂ ਉਹ ਕਾਫ਼ੀ ਉਤਸ਼ਾਹਿਤ ਹੋਈ ਸੀ। ਫ਼ਿਲਮ ‘ਚ ਸਲਮਾਨ ਖ਼ਾਨ ਅਤੇ ਆਲੀਆ ਭੱਟ ਦੀ ਮੁੱਖ ਭੂਮਿਕਾ ਹੈ। ਆਲੀਆ ਭੱਟ ਤੋਂ ਪੁੱਛਿਆ ਗਿਆ ਕਿ ਤੁਹਾਡਾ ਕੀ ਰਿਸਪੌਂਸ ਰਿਹਾ ਜਦ ਤੁਹਾਨੂੰ ਇਨਸ਼ਾ ਅੱਲ੍ਹਾ ਫ਼ਿਲਮ ‘ਚ ਸਲਮਾਨ ਖ਼ਾਨ ਦੇ ਸਾਹਮਣੇ ਕੰਮ ਕਰਨ ਦੀ ਔਫ਼ਰ ਮਿਲੀ?
ਇਸ ਦੇ ਜਵਾਬ ‘ਚ ਆਲੀਆ ਨੇ ਕਿਹਾ, ”ਮੈਨੂੰ ਯਾਦ ਹੈ, ਮੈਂ ਟੱਪ ਰਹੀ ਸੀ। ਉਸ ਸਮੇਂ ਮੈਂ ਸੱਚੀ ਦੌੜ ਕੇ ਕੌਨੇ ‘ਚ ਗਈ ਅਤੇ ਪੰਜ ਮਿੰਟ ਤਕ ਉੱਪਰ-ਹੇਠਾਂ ਜੰਪ ਕਰਦੀ ਰਹੀ ਕਿਉਂਕਿ ਮੈਂ ਬਹੁਤ ਹੀ ਉਤਸ਼ਾਹਿਤ ਸੀ। ਉੱਥੇ ਹੀ ਮੇਰਾ ਸੰਜੇ ਲੀਲਾ ਭੰਸਾਲੀ ਨਾਲ ਕੰਮ ਕਰਨ ਦਾ ਵੀ ਸੁਪਨਾ ਸੀ।”
ਸਲਮਾਨ ਇਨ੍ਹੀਂ ਦਿਨੀਂ ਦਬੰਗ 3 ਫ਼ਿਲਮ ਦੀ ਸ਼ੂਟਿੰਗ ‘ਚ ਬਿੱਜ਼ੀ ਹੈ। ਉਸ ਤੋਂ ਬਾਅਦ ਉਹ ਇਨਸ਼ਾ ਅੱਲ੍ਹਾ ਦੀ ਸ਼ੂਟਿੰਗ ਸ਼ੁਰੂ ਕਰੇਗਾ। ਰਿਪੋਰਟ ਮੁਤਾਬਿਕ ਫ਼ਿਲਮ ‘ਚ ਆਲੀਆ ਭੱਟ ਤੋਂ ਇਲਾਵਾ ਇੱਕ ਹੋਰ ਸਟਰੌਂਗ ਫ਼ੀਮੇਲ ਕਰੈਕਟਰ ਵੀ ਹੋਵੇਗਾ। ਫ਼ਿਲਮ ‘ਚ ਸਲਮਾਨ 40 ਸਾਲ ਦੇ ਇੱਕ ਆਦਮੀ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ ਜਦਕਿ ਆਲੀਆ ਭੱਟ ਇੱਕ 25 ਸਾਲ ਦੀ ਲੜਕੀ ਦਾ ਕਿਰਦਾਰ ਨਿਭਾਏਗੀ।