ਡਰਾਈਫ਼ਰੂਟ ਖਾਣ ਦਾ ਤਾਂ ਹਰ ਕੋਈ ਸ਼ੌਕੀਨ ਹੁੰਦਾ ਹੈ। ਅੰਗੂਰਾਂ ਨੂੰ ਸੁਕਾ ਕੇ ਬਣਾਈ ਜਾਣ ਵਾਲੀ ਕਿਸ਼ਮਿਸ਼ ਭਾਵ ਸੌਗੀ ਜਿੰਨੀ ਖਾਣ ‘ਚ ਸੁਆਦ ਹੁੰਦੀ ਹੈ ਉਨੀ ਹੀ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੈ। ਕਿਸ਼ਮਿਸ਼ ‘ਚ ਆਇਰਨ, ਪੋਟੈਸ਼ੀਅਮ, ਕੈਲਸ਼ੀਅਮ, ਮੈਗਨੀਜ਼ੀਅਮ ਅਤੇ ਫ਼ਾਇਬਰ ਦੀ ਸਮਰੱਥ ਮਾਤਰਾ ਹੁੰਦੀ ਹੈ। ਜੇਕਰ ਤੁਸੀਂ ਇਸ ਨੂੰ ਹਰ ਰੋਜ਼ ਖ਼ਾਲੀ ਪੇਟ ਖਾਂਦੇ ਹੋ ਤਾਂ ਤੁਹਾਨੂੰ ਕਈ ਫ਼ਾਇਦੇ ਮਿਲਣਗੇ। ਇਸ ਹਫ਼ਤੇ ਅਸੀਂ ਤੁਹਾਨੂੰ ਕਿਸ਼ਮਿਸ਼ ਖਾਣ ਦੇ ਫ਼ਾਇਦਿਆਂ ਬਾਰੇ ਹੀ ਦੱਸਣ ਜਾਂ ਰਹੇ ਹਾਂ।
ਹਾਰਟ ਦੀ ਸਮੱਸਿਆ ਤੋਂ ਦੇਵੇ ਨਿਜਾਤ – ਹਾਰਟ ਦੇ ਮਰੀਜ਼ਾਂ ਲਈ ਕਿਸ਼ਮਿਸ਼ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਹਰ ਰੋਜ਼ ਕਿਸ਼ਮਿਸ਼ ਦਾ ਪਾਣੀ ਉਨ੍ਹਾਂ ਲੋਕਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਜੋ ਜ਼ਿਆਦਾ ਕੋਲੈਸਟਰੋਲ ਪੱਧਰ ਦੀ ਵਜ੍ਹਾ ਤੋਂ ਪਰੇਸ਼ਾਨ ਹਨ। ਦਰਅਸਲ ਕਿਸ਼ਮਿਸ਼ ਦਾ ਪਾਣੀ ਸ਼ਰੀਰ ‘ਚ ਟ੍ਰਾਈਗਲਾਈਸਰਾਇਡਜ਼ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਤੋਂ ਤੁਹਾਡੇ ਸ਼ਰੀਰ ‘ਚ ਹਾਰਟ ਸਬੰਧੀ ਬੀਮਾਰੀਆਂ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਇਮਿਊਨਿਟੀ ਵਧਾਉਣ ‘ਚ ਲਾਹੇਵੰਦ – ਕਿਸ਼ਮਿਸ਼ ‘ਚ ਉਹ ਸਾਰੇ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀ ਰੋਗ ਰੋਕਣ ਵਾਲਾ ਸਮਰੱਥਾ ਨੂੰ ਵਧਾਉਣ ‘ਚ ਸਹਾਇਕ ਹੁੰਦੇ ਹਨ। ਸਰਦੀਆਂ ਦੇ ਦਿਨਾਂ ‘ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਬੈਕਟੀਰੀਆ ਅਤੇ ਵਾਇਰਲ ਇਨਫ਼ੈਕਸ਼ਨ ਨਾਲ ਲੜਨ ‘ਚ ਮਦਦ ਮਿਲਦੀ ਹੈ।
ਦੰਦਾਂ ਲਈ ਫ਼ਾਇਦੇਮੰਦ – ਕਿਸ਼ਮਿਸ਼ ‘ਚ ਐਲੀਐਨੌਲਿਕ ਐਸਿਡ ਹੁੰਦਾ ਹੈ ਜੋ ਕਿ ਫ਼ਾਇਟੋਕੈਮੀਕਲਜ਼ ‘ਚੋਂ ਇੱਕ ਹੈ ਅਤੇ ਇਹ ਦੰਦਾਂ ਨੂੰ ਕੈਵਿਟੀ ਸਮੇਤ ਕਈ ਦਿੱਕਤਾਂ ਤੋਂ ਬਚਾਉਂਦਾ ਹੈ। ਇਸ ਦੇ ਨਾਲ ਹੀ ਕਿਸ਼ਮਿਸ਼ ਦੰਦਾਂ ‘ਚ ਬੈਕਟੀਰੀਆ ਫ਼ੈਲਣ ਤੋਂ ਰੋਕਦੀ ਹੈ। ਇਸ ਦੇ ਸੇਵਨ ਕਰਨ ਨਾਲ ਦੰਦਾਂ ‘ਚ ਮਜ਼ਬੂਤੀ ਆਉਂਦੀ ਹੈ। ਇਸ ‘ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਤੁਹਾਡੇ ਦੰਦਾਂ ਨੂੰ ਟੁੱਟਣ ਤੋਂ ਬਚਾਉਂਦਾ ਹੈ।
ਅੱਖਾਂ ਦੀ ਰੋਸ਼ਨੀ ਲਈ ਫ਼ਾਇਦੇਮੰਦ – ਕਿਸ਼ਮਿਸ਼ ਅੱਖਾਂ ਦੀ ਰੋਸ਼ਨੀ ਲਈ ਬੇਹੱਦ ਫ਼ਾਇਦੇਮੰਦ ਮੰਨੀ ਜਾਂਦੀ ਹੈ। ਕਿਸ਼ਮਿਸ਼ ਦੇ ਪਾਣੀ ‘ਚ ਐਂਟੀਔਕਸੀਡੈਂਟਸ, ਵਾਇਟਾਮਿਨ-A ਅਤੇ ਬੀਟਾ ਕੈਰੋਟਿਨ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਰੇ ਤੱਤ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਮਦਦ ਕਰਦੇ ਹਨ।
ਗਲੇ ਦੇ ਇਨਫ਼ੈਕਸ਼ਨ ਅਤੇ ਮੂੰਹ ਦੀ ਬਦਬੂ ਕਰੇ ਦੂਰ – ਖ਼ਾਲੀ ਪੇਟ ਕਿਸ਼ਮਿਸ਼ ਯਾਨੀ ਸੌਗੀ ਦਾ ਸੇਵਨ ਕਰਨ ਨਾਲ ਇਸ ‘ਚ ਮੌਜੂਦ ਐਂਟੀਬੈਕਟੀਰਿਅਲ ਗੁਣ ਮੁੰਹ ‘ਚੋਂ ਆਉਣ ਵਾਲੀ ਬਦਬੂ ਦੂਰ ਕਰਨ ਦੇ ਨਾਲ ਗਲੇ ਦੀ ਇਨਫ਼ੈਕਸ਼ਨ ਤੋਂ ਵੀ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ।
ਕਬਜ਼ ਦੀ ਸਮੱਸਿਆ ਤੋਂ ਦੇਵੇ ਛੁਟਕਾਰਾ – ਜੋ ਲੋਕ ਪੇਟ ਦਰਦ, ਕਬਜ਼ ਵਰਗੀ ਬੀਮਾਰੀ ਕਰ ਕੇ ਚਿੰਤਾ ‘ਚ ਰਹਿੰਦੇ ਹਨ ਉਨ੍ਹਾਂ ਲਈ ਕਿਸ਼ਮਿਸ਼ ਕਾਫ਼ੀ ਮਦਦਗਾਰ ਸਾਬਿਤ ਹੁੰਦੀ ਹੈ। ਉਨ੍ਹਾਂ ਨੂੰ ਰੋਜ਼ਾਨਾ 12 ਸੌਗੀਆਂ ਨੂੰ ਰਾਤ ਨੂੰ ਇੱਕ ਗਿਲਾਸ ਪਾਣੀ ‘ਚ ਭਿਓਂ ਕੇ ਰੱਖਣੀਆਂ ਚਾਹੀਦੀਆਂ ਹਨ, ਅਤੇ ਸਵੇਰੇ ਖ਼ਾਲੀ ਪੇਟ ਇਸ ਪਾਣੀ ਨੂੰ ਸੌਗੀਆਂ ਸਮੇਤ ਪੀਣਾ ਚਾਹੀਦਾ ਹੈ। ਇਹ ਪੇਟੀ ਸਬੰਧੀ ਰੋਗਾਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੀਆਂ ਹਨ। ਕਿਸ਼ਮਿਸ਼ ‘ਚ ਮੌਜੂਦ ਤੱਤ ਸ਼ਰੀਰ ਦੀ ਪੂਰੀ ਗੰਦਗੀ ਨੂੰ ਬਾਹਰ ਕੱਢ ਦਿੰਦੇ ਹਨ, ਅਤੇ ਇਸ ਨਾਲ ਤੁਹਾਡਾ ਪੇਟ ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਜਿਸ ਨਾਲ ਕਬਜ਼, ਗੈਸ, ਆਦਿ ਦੀ ਮੁਸ਼ਕਿਲ ਨਹੀਂ ਹੁੰਦੀ। ਇਸ ਦੇ ਨਾਲ ਹੀ ਇਸ ਦੇ ਸੇਵਨ ਨਾਲ ਥਕਾਵਟ ਵੀ ਦੂਰ ਰਹਿੰਦੀ ਹੈ ਅਤੇ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।
ਕੰਬੋਜ