ਸਮੱਗਰੀ
ਇੱਕ ਕੌਲੀ ਉਬਾਲਿਆ ਹੋਇਆ ਪਾਸਤਾ
ਇੱਕ ਕੁਆਰਟਰ ਕੱਪ ਉਬਲੇ ਕਾਲੇ ਛੋਲੇ
ਇੱਕ ਕੱਪ ਉਬਲੇ ਆਲੂ
ਇੱਕ ਕੱਪ ਹਰਾ ਧਨੀਆ ਕੱਟਿਆ ਹੋਇਆ
ਦੋ ਹਰੀਆਂ ਮਿਰਚਾਂ
ਰੰਗੀਨ ਕੈਂਡੀ
ਅੱਧਾ ਕੱਪ ਧਨੀਏ ਦੀ ਚਟਨੀ
ਸੁਆਦ ਅਨੁਸਾਰ ਲੂਣ
ਇੱਕ ਚੱਮਚ ਲਾਲ ਮਿਰਚ ਪਾਊਡਰ
ਅੱਧਾ ਚੱਮਚ ਕਾਲਾ ਲੂਣ, ਸੁੰਢ ਅਤੇ ਚਾਟ ਮਸਾਲਾ
ਇੱਕ ਛੋਟਾ ਚੱਮਚ ਤੇਲ
ਵਿਧੀ
ਇੱਕ ਪੈਨ ‘ਚ ਤੇਲ ਪਾ ਕੇ ਉਸ ‘ਚ ਪਾਸਤਾ ਅਤੇ ਸਾਰੇ ਮਸਾਲੇ ਮਿਲਾ ਲਓ। ਹੁਣ ਉਸ ‘ਚ ਉਬਲੇ ਹੋਏ ਆਲੂ, ਉਬਲੇ ਹੋਏ ਛੋਲੇ, ਕੱਟਿਆ ਹੋਇਆ ਧਨੀਆ, ਹਰੀਆਂ ਮਿਰਚਾਂ ਅਤੇ ਕੈਂਡੀ ਮਿਲਾਓ। ਦਹੀਂ ‘ਚ ਸੁੰਢ ਅਤੇ ਚਟਨੀ ਪਾ ਕੇ ਚਟਪਟੀ ਪਾਸਤਾ ਚਾਟ ਤਿਆਰ ਹੈ।