ਬਦਾਮਾਂ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਇੱਕ ਵਰਦਾਨ ਮੰਨਿਆ ਜਾਂਦਾ ਹੈ। ਜਦੋਂ ਅਸੀਂ ਬਦਾਮਾਂ ਨੂੰ ਪੂਰੀ ਰਾਤ ਪਾਣੀ ‘ਚ ਭਿਓਂ ਕੇ ਸਵੇਰੇ ਛਿੱਲ ਕੇ ਖ਼ਾਲੀ ਪੇਟ ਖਾਂਦੇ ਹਾਂ ਤਾਂ ਇਸ ਦੇ ਫ਼ਾਇਦੇ ਦੋ-ਗੁਣਾ ਵੱਧ ਜਾਂਦੇ ਹਨ। ਬਦਾਮਾਂ ‘ਚ ਮੌਜੂਦ ਖਣਿਜ, ਵਾਇਟਾਮਿਨਜ਼, ਫ਼ਾਇਬਰ, ਆਦਿ ਦਿਮਾਗ਼ ਨੂੰ ਤਾਜ਼ਾ ਰੱਖਣ ਦੇ ਨਾਲ-ਨਾਲ ਸ਼ਰੀਰ ਦੇ ਮਟੈਬਲਿਜ਼ਮ ‘ਚ ਵੀ ਸੁਧਾਰ ਕਰਦੇ ਹਨ। ਭਿੱਜੇ ਹੋਏ ਬਦਾਮ ਪਚਣ ‘ਚ ਵੀ ਆਸਾਨ ਹੁੰਦੇ ਹਨ। ਅਸੀਂ ਤੁਹਾਨੂੰ ਬਦਾਮਾਂ ਦੇ ਗੁਣਾਂ ਬਾਰੇ ਦੱਸਣ ਜਾਂ ਰਹੇ ਹਾਂ।
ਸੂਪਰਫ਼ੂਡ ਬਦਾਮ – ਵਾਇਟਾਮਿਨ E, ਫ਼ਾਈਬਰ, ਓਮੈਗਾ-3 ਫ਼ੈਟੀ ਐਸਿਡ ਨਾਲ ਭਰਪੂਰ ਬਦਾਮਾਂ ਨੂੰ ਸੂਪਰਫ਼ੂਡ ਕਹਿਣਾ ਗ਼ਲਤ ਨਹੀਂ ਹੋਵੇਗਾ। ਸਵੇਰੇ-ਸਵੇਰੇ ਇਨ੍ਹਾਂ ਦੇ ਸੇਵਨ ਨਾਲ ਸ਼ਰੀਰ ਸਾਰਾ ਦਿਨ ਐਕਟਿਵ ਅਤੇ ਢਿੱਡ ਭਰਿਆ ਮਹਿਸੂਸ ਕਰਦਾ ਹੈ। ਭਿੱਜੇ ਹੋਏ ਬਦਾਮਾਂ ਵਿੱਚ ਮੈਗਨੀਜ਼ ਵੀ ਪਾਇਆ ਜਾਂਦਾ ਹੈ। ਹੱਡੀਆਂ ਨੂੰ ਲੰਬੇ ਸਮੇਂ ਤਕ ਸਟ੍ਰੌਂਗ ਬਣਾਈ ਰੱਖਣ ਲਈ ਸ਼ਰੀਰ ਨੂੰ ਮੈਗਨੀਜ਼ ਦੀ ਬਹੁਤ ਜ਼ਰੂਰਤ ਹੁੰਦੀ ਹੈ। ਬਦਾਮ ਖਾਣ ਨਾਲ ਮਾਸਪੇਸ਼ੀਆਂ ਅਤੇ ਨਰਵ ਫ਼ੰਕਸ਼ਨ ਬਿਹਤਰ ਹੁੰਦਾ ਹੈ।
ਬਲੱਡ ਸਰਕੂਲੇਸ਼ਨ – ਪੋਟੈਸ਼ੀਅਮ ਯੁਕਤ ਭਿੱਜੇ ਹੋਏ ਬਦਾਮ ਰੋਜ਼ਾਨਾ ਖਾਣ ਨਾਲ ਸ਼ਰੀਰ ਵਿੱਚ ਬਲੱਡ ਸਹੀ ਤਰੀਕੇ ਨਾਲ ਸਰਕੂਲੇਟ ਹੁੰਦਾ ਹੈ। ਬਲੱਡ ਸਰਕੂਲੇਸ਼ਨ ਦਾ ਸਹੀ ਤਰੀਕੇ ਨਾਲ ਕੰਮ ਕਰਨਾ ਸ਼ਰੀਰ ਦੇ ਸਾਰੇ ਹਿੱਸਿਆਂ ਵਿੱਚ ਔਕਸੀਜਨ ਠੀਕ ਤਰ੍ਹਾਂ ਪਹੁੰਚਦੀ ਹੈ। ਇਸ ਨਾਲ ਮਰਦਾਂ ਦੀ ਮਰਦਾਨਾ ਕਮਜ਼ੋਰੀ ਵੀ ਦੂਰ ਹੁੰਦੀ ਹੈ।
ਯਾਦ ਸ਼ਕਤੀ – ਆਯੁਰਵੇਦ ਮੁਤਾਬਿਕ ਰੋਜ਼ਾਨਾ ਸਵੇਰੇ ਪੰਜ ਬਦਾਮ ਭਿਓਂ ਕੇ ਖਾਣ ਨਾਲ ਯਾਦ ਸ਼ਕਤੀ ਮਜ਼ਬੂਤ ਹੁੰਦੀ ਹੈ।
ਬਲੱਡ ਪ੍ਰੈਸ਼ਰ – ਥੋੜ੍ਹੇ ਸਮੇਂ ਪਹਿਲਾਂ ਹੋਈ ਇੱਕ ਰੀਸਰਚ ਅਨੁਸਾਰ, ਖੋਜਕਾਰਾਂ ਦਾ ਕਹਿਣਾ ਸੀ ਕਿ ਬਦਾਮ ਖਾਣ ਨਾਲ ਖ਼ੂਨ ‘ਚ ਐਲਫ਼ਾ ਟੋਕੋਫ਼ੇਰਾਲ ਦੀ ਮਾਤਰਾ ਵੱਧ ਜਾਂਦੀ ਹੈ ਜੋ BP ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਹੁੰਦਾ ਹੈ। ਇਹ 30 ਤੋਂ 70 ਸਾਲ ਦੀ ਉਮਰ ਦੇ ਲੋਕਾਂ ‘ਤੇ ਖ਼ਾਸ ਕਰ ਕੇ ਪ੍ਰਭਾਵ ਪਾਉਂਦਦ ਹੈ।
ਸ਼ੂਗਰ – ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਹੈ ਜੇਕਰ ਉਹ ਰਾਤ ਨੂੰ ਬਦਾਮ ਨੂੰ ਪਾਣੀ ‘ਚ ਭਿਓਂ ਕੇ ਸਵੇਰੇ ਇਸ ਦੇ ਛਿਲਕੇ ਉਤਾਰ ਕੇ ਖਾਣ ਤਾਂ ਉਹਨਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ। ਖਾਣਾ ਖਾਣ ਤੋਂ ਬਾਅਦ ਬਦਾਮ ਖਾਣ ਨਾਲ ਸ਼ੂਗਰ ਅਤੇ ਇਨਸੁਲਿਨ ਦਾ ਲੈਵਲ ਵਧਣ ਤੋਂ ਰੁਕਦਾ ਹੈ।
ਮੋਟਾਪਾ – ਭਿੱਜੇ ਹੋਏ ਬਦਾਮ ਐਂਟੀਔਕਸੀਡੈਂਟਸ ਦਾ ਸਰੋਤ ਹੁੰਦੇ ਹਨ। ਇਨ੍ਹਾਂ ‘ਚ ਮੌਜੂਦ ਮੋਨੋਅਨਸੇਚੁਰੇਟੇਡ ਫ਼ੈਟ ਭੁੱਖ ਨੂੰ ਰੋਕਣ ‘ਚ ਮਦਦ ਕਰਦੀ ਹੈ। ਇਲ ਨਾਲ ਭਾਰ ਵੀ ਘਟਦਾ ਹੈ।
ਸਿਹਤਮੰਦ ਦਿਲ – ਜੇਕਰ ਤੁਸੀਂ ਦਿਲ ਦੀ ਬੀਮਾਰੀ ਤੋਂ ਪਰੇਸ਼ਾਨ ਹੋ ਤਾਂ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਆਪਣੀ ਖ਼ੁਰਾਕ ‘ਚ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਿਲ ਕਰੋ।
ਝੁਰੜੀਆਂ ਤੋਂ ਛੁਟਕਾਰਾ – ਹਰ ਰੋਜ ਭਿੱਜੇ ਹੋਏ ਬਦਾਮ ਖਾਣ ਨਾਲ ਕਮਜ਼ੋਰੀ ਅਤੇ ਝੁਰੜੀਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ ‘ਚ ਵਾਇਟਾਮਿਨਜ਼ ਦੀ ਬਹੁਤ ਮਾਤਰਾ ਹੁੰਦੀ ਹੈ ਜਿਸ ਨਾਲ ਇਹ ਸਾਨੂੰ ਜਲਦੀ ਬੁੱਢਾ ਨਹੀਂ ਹੋਣ ਦਿੰਦੇ।
ਤੇਜ਼ ਦਿਮਾਗ਼ – ਹਰ ਰੋਜ਼ 5-7 ਬਦਾਮ ਬੱਚਿਆਂ ਨੂੰ ਜ਼ਰੂਰ ਦੇਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨਾਲ ਉਨ੍ਹਾਂ ਦਾ ਦਿਮਾਗ਼ ਤੇਜ਼ ਹੁੰਦਾ ਹੈ।
ਪ੍ਰੈਗਨੈਂਸੀ ‘ਚ ਵੀ ਫ਼ਾਇਦੇਮੰਦ – ਪ੍ਰੈਗਨੈਂਸੀ ਦੌਰਾਨ ਭਿੱਜੇ ਹੋਏ ਬਦਾਮਾਂ ਦਾ ਸੇਵਨ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਫ਼ਾਇਦੇਮੰਦ ਰਹਿੰਦਾ ਹੈ। ਭਿੱਜੇ ਹੋਏ ਬਦਾਮਾਂ ਵਿੱਚ ਫ਼ੌਲਿਕ ਐਸਿਡ ਦੀ ਮਾਤਰਾ ਕੱਚੇ ਬਦਾਮ ਨਾਲੋਂ ਜ਼ਿਆਦਾ ਹੁੰਦੀ ਹੈ। ਗਰਭਵਤੀਆਂ ਲਈ ਇਸ ਦਾ ਸੇਵਨ ਨਿਊਰਲ ਟਿਊਬ ਵਿੱਚ ਹੋਣ ਵਾਲੇ ਡਿਫ਼ੈਕਟਸ ਤੋਂ ਮਾਂ ਦੇ ਸ਼ਰੀਰ ਨੂੰ ਬਚਾ ਕੇ ਰੱਖਦਾ ਹੈ।
ਮਜ਼ਬੂਤ ਹਾਜ਼ਮਾ – ਫ਼ਾਈਬਰ ਨਾਲ ਭਰਪੂਰ ਬਦਾਮ ਖਾਣ ਨਾਲ ਪਾਚਨ ਸ਼ਕਤੀ ਵਧਦੀ ਹੈ। ਖਾਧਾ-ਪੀਤਾ ਨਾ ਹਜ਼ਮ ਹੋਣਾ ਅਤੇ ਭੁੱਖ ਨਾ ਲੱਗਣ ਵਰਗੀਆਂ ਪਰੇਸ਼ਾਨੀਆਂ ਵੀ ਕੁੱਝ ਹੀ ਦਿਨਾਂ ਵਿੱਚ ਦੂਰ ਹੋ ਜਾਂਦੀਆਂ ਹਨ। ਫ਼ਾਈਬਰ ਦੀ ਮਾਤਰਾ ਹੋਣ ਕਾਰਨ ਬਦਾਮ ਖਾਣ ਨਾਲ ਤੁਹਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ। ਨਾਲ ਹੀ ਤੁਹਾਡਾ ਸ਼ਰੀਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਲਾਇਕ ਬਣਦਾ ਹੈ।
ਸੂਰਜਵੰਸ਼ੀ