ਪੁਣੇ—ਮਹਾਰਾਸ਼ਟਰ ਸਰਕਾਰ ਦੁਆਰਾ ਸੰਚਾਲਿਤ ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਬੱਸਾਂ ਦੀ ਡਰਾਈਵਿੰਗ ਸੀਟ ‘ਤੇ ਹੁਣ ਆਦਿਵਾਸੀ ਸਮਾਜ ਦੀਆਂ ਮਹਿਲਾਵਾਂ ਵੀ ਦਿਖਾਈ ਦੇਣਗੀਆਂ। ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਲਈ ਆਦਿਵਾਸੀ ਭਾਈਚਾਰੇ ਦੀਆਂ 163 ਔਰਤਾਂ ਨੂੰ ਚੁਣਿਆ ਗਿਆ ਹੈ। ਸਾਬਕਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਸ਼ੁੱਕਰਵਾਰ ਨੂੰ ਇਸ ਪਾਇਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਹੈ।
ਇਸ ‘ਚ ਨਾ ਸਿਰਫ ਔਰਤਾਂ ਨੂੰ ਲੰਬੀ ਦੂਰੀਆਂ ਦੀ ਬੱਸ ਸਹੂਲਤਾਂ ‘ਚ ਬਤੌਰ ਡਰਾਈਵਰ ਦਾ ਮੌਕਾ ਦਿੱਤਾ ਜਾ ਰਿਹਾ ਹੈ ਬਲਕਿ ਇਸ ਦੇ ਨਾਲ ਹੀ ਆਦਿਵਾਸੀ ਸਮਾਜ ਦੀਆਂ ਔਰਤਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਇਕ ਕਵਾਇਦ ਮੰਨੀ ਜਾ ਸਕਦੀ ਹੈ।