ਨਵੀਂ ਦਿੱਲੀ— ਅਰੁਣ ਜੇਤਲੀ ਦੇ ਦਿਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਤੋਂ ਜੇਤਲੀ ਦੇ ਪਰਿਵਾਰ ਨਾਲ ਗੱਲ ਕੀਤੀ ਹੈ। ਪੀ.ਐੱਮ. ਮੋਦੀ ਨੇ ਜੇਤਲੀ ਦੀ ਪਤਨੀ ਅਤੇ ਉਨ੍ਹਾਂ ਦੇ ਬੇਟੇ ਨਾਲ ਗੱਲ ਕੀਤੀ ਅਤੇ ਹਮਦਰਦੀ ਜ਼ਾਹਰ ਕੀਤੀ ਹੈ। ਜੇਤਲੀ ਦਾ ਸ਼ਨੀਵਾਰ ਨੂੰ ਦਿੱਲੀ ਦੇ ਏਮਜ਼ ‘ਚ 12.07 ਵਜੇ ਦਿਹਾਂਤ ਹੋ ਗਿਆ। ਪੀ.ਐੱਮ. ਮੋਦੀ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ। ਰਿਪੋਰਟ ਅਨੁਸਾਰ ਜੇਤਲੀ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਵਿਦੇਸ਼ ਦੌਰਾ ਰੱਦ ਨਾ ਕਰਨ। ਪੀ.ਐੱਮ. ਨੇ ਟਵੀਟ ਕਰ ਕੇ ਜੇਤਲੀ ਦੇ ਦਿਹਾਂਤ ‘ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ। ਮੋਦੀ ਨੇ ਕੀਤਾ ਇਹ ਟਵੀਟ
ਮੋਦੀ ਨੇ ਕਿਹਾ ਕਿ ਜੇਤਲੀ ਮਹਾਨ ਰਾਜਨੀਤਕ ਨੇਤਾ, ਵੱਡੀ ਸ਼ਖਸੀਅਤ ਅਤੇ ਨਿਆਂ ਜਗਤ ਦੀ ਮਸ਼ਹੂਰ ਹਸਤੀ ਸਨ। ਪੀ.ਐੱਮ. ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਦੀ ਰਾਜਨੀਤੀ ‘ਚ ਕਈ ਯੋਗਦਾਨ ਦਿੱਤੇ, ਉਨ੍ਹਾਂ ਦਾ ਦਿਹਾਂਤ ਬੇਹੱਦ ਦੁਖਦਾਈ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਜੇਤਲੀ ਦੀ ਪਤਨੀ ਸੰਗੀਤਾ ਅਤੇ ਉਨ੍ਹਾਂ ਦੇ ਬੇਟੇ ਰੋਹਨ ਨਾਲ ਗੱਲ ਕੀਤੀ ਹੈ ਅਤੇ ਦੁਖ ਜ਼ਾਹਰ ਕੀਤਾ ਹੈ। ਇਕ ਅਨਮੋਲ ਦੋਸਤ ਗਵਾ ਦਿੱਤਾ
ਮੋਦੀ ਨੇ ਕਿਹਾ ਹੈ ਕਿ ਅਰੁਣ ਜੇਤਲੀ ਦੇ ਦਿਹਾਂਤ ਦੇ ਨਾਲ ਹੀ ਉਨ੍ਹਾਂ ਨੇ ਇਕ ਅਨਮੋਲ ਦੋਸਤ ਗਵਾ ਦਿੱਤਾ ਹੈ, ਜਿਨ੍ਹਾਂ ਨੂੰ ਮੈਂ ਦਹਾਕਿਆਂ ਤੋਂ ਜਾਣਦਾ ਸੀ। ਮੋਦੀ ਨੇ ਕਿਹਾ ਹੈ ਕਿ ਉਹ ਮੁੱਦਿਆਂ ਨੂੰ ਬੇਹੱਦ ਡੂੰਘਾਈ ਤੇ ਵਿਸਥਾਰ ਨਾਲ ਜਾਣਦੇ ਸਨ। ਸਿਆਸਤ ‘ਚ ਉਨ੍ਹਾਂ ਦੇ ਸਾਮਾਨ ਬਹੁਤ ਘੱਟ ਲੋਕ ਹੁੰਦੇ ਹਨ, ਉਨ੍ਹਾਂ ਨੇ ਚੰਗਾ ਜੀਵਨ ਬਿਤਾਇਆ ਅਤੇ ਆਪਣੀਆਂ ਯਾਦਾਂ ਨਾਲ ਸਾਨੂੰ ਛੱਡ ਗਏ, ਅਸੀਂ ਉਨ੍ਹਾਂ ਨੂੰ ਯਾਦ ਕਰਾਂਗੇ।