ਮਨਾਮਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਿਰੀਨ ਦੀ ਰਾਜਧਾਨੀ ਮਨਾਮਾ ਵਿਚ 200 ਸਾਲ ਪੁਰਾਣੇ ਸ਼੍ਰੀਨਾਥਜੀ ਮੰਦਰ ਦੇ ਦਰਸ਼ਨ ਕੀਤੇ। ਇੱਥੇ ਮੋਦੀ ਨੇ ਮੰਦਰ ਦੇ ਮੁੜ ਉਸਾਰੀ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਪੂਜਾ ਕੀਤੀ। ਇਸ ਪ੍ਰਾਜੈਕਟ ਦੀ ਲਾਗਤ 42 ਲੱਖ ਡਾਲਰ ਹੈ। ਮੋਦੀ ਬਹਿਰੀਨ ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ।
ਸ਼੍ਰੀਨਾਥਜੀ ਮੰਦਰ ਵਿਚ ਪੂਜਾ ਦੇ ਬਾਅਦ ਮੋਦੀ ਫਰਾਂਸ ਲਈ ਰਵਾਨਾ ਹੋ ਹਏ। ਉੱਥੇ ਉਹ ਜੀ-7 ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ।