ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਫਰਾਂਸ ਵਿਚ ਪੀ.ਐੱਮ. ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਹੀ ਥੋੜ੍ਹੇ ਡਰ ਗਏ ਹਨ। ਇਸੇ ਲਈ ਅੱਜ ਇਮਰਾਨ ਖਾਨ ਦੇਸ਼ ਦੀ ਜਨਤਾ ਨੂੰ ਸੰਬੋਧਿਤ ਕਰਨਗੇ। ਗੌਰਤਲਬ ਹੈ ਕਿ ਮੋਦੀ ਅਤੇ ਟਰੰਪ ਵਿਚ ਹੋਣ ਵਾਲੀ ਮੁਲਾਕਾਤ ਕਾਫੀ ਖਾਸ ਹੈ ਕਿਉਂਕਿ ਦੋਹਾਂ ਵਿਚਾਲ ਕਸ਼ਮੀਰ ਮੁੱਦੇ ‘ਤੇ ਗੱਲਬਾਤ ਹੋ ਸਕਦੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸੂਚਨਾ ਅਤੇ ਪ੍ਰਸਾਰਣ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਇਮਰਾਨ ਵਰਤਮਾਨ ਵਿਚ ਜੰਮੂ-ਕਸ਼ਮੀਰ ਦੀ ਸਥਿਤੀ ਦੇ ਬਾਰੇ ਵਿਚ ਦੇਸ਼ ਨੂੰ ਸੰਬੋਧਿਤ ਕਰਨਗੇ। ਆਪਣੇ ਸੰਬੋਧਨ ਵਿਚ ਇਮਰਾਨ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ ਦੇ ਬਾਰੇ ਵਿਚ ਵਿਸ਼ੇਸ਼ ਰੂਪ ਨਾਲ ਚਰਚਾ ਕਰਨਗੇ। ਜਾਣਕਾਰੀ ਮੁਤਾਬਕ ਇਮਰਾਨ ਅੱਜ ਸ਼ਾਮ 5:30 ਵਜੇ ਜਨਤਾ ਨੂੰ ਸੰਬੋਧਿਤ ਕਰਨਗੇ।
ਜ਼ਿਕਰਯੋਗ ਹੈ ਕਿ ਇਮਰਾਨ ਨੇ ਟਵੀਟ ਕਰ ਕੇ ਕਿਹਾ,”ਅਸੀਂ ਭਾਰਤੀ ਮੀਡੀਆ ਦੇ ਦਾਅਵੇ ਸੁਣ ਰਹੇ ਹਾਂ ਕਿ ਅਫਗਾਨਿਸਤਾਨ ਦੇ ਕੁਝ ਅੱਤਵਾਦੀ ਜੰਮੂ-ਕਸ਼ਮੀਰ ਵਿਚ ਦਾਖਲ ਹੋ ਚੁੱਕੇ ਹਨ ਜਦਕਿ ਕੁਝ ਹੋਰ ਭਾਰਤ ਦੇ ਦੱਖਣੀ ਖੇਤਰਾਂ ਵਿਚ ਦਾਖਲ ਹੋਏ ਹਨ।” ਉਨ੍ਹਾਂ ਨੇ ਕਿਹਾ ਕਿ ਦਾਅਵੇ ਅਨੁਮਾਨ ਦੇ ਆਧਾਰ ‘ਤੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤ ਕਸ਼ਮੀਰ ਵਿਚ ਮੁਸਲਿਮਾਂ ‘ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਤੋਂ ਧਿਆਨ ਹਟਾਉਣ ਲਈ ਇਸ ਏਜੰਡੇ ਦੀ ਵਰਤੋਂ ਕਰ ਰਿਹਾ ਹੈ।