ਖੰਨਾ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣਾ ਮਹੱਤਵਪੂਰਨ ਫੈਸਲਾ ਸੁਣਾਉਂਦੇ ਹੋਏ 24 ਫਰਵਰੀ ਨੂੰ ਹੋਏ ਪੁਲਵਾਮਾ ਹਮਲੇ ਉਪਰੰਤ 26 ਫਰਵਰੀ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਮੰਤਵ ਲਈ ਪਾਕਿ ਵੱਲੋਂ ਦਰਾਮਦ ਹੋ ਕੇ ਆਉਣ ਵਾਲੀਆਂ ਸਾਰੀਆਂ ਵਸਤੂਆਂ ’ਤੇ 200 ਫ਼ੀਸਦੀ ਕਸਟਮ ਡਿਊਟੀ ਲਾ ਦਿੱਤੀ ਸੀ। ਇਸ ਨੋਟੀਫਿਕੇਸ਼ਨ ਦੀ ਮਾਰ ਵਿਚ ਅਜਿਹੀਆਂ 27 ਭਾਰਤੀ ਕੰਪਨੀਆਂ ਨੂੰ ਭਾਰੀ ਮਾਰ ਪਈ ਸੀ, ਜਿਨ੍ਹਾਂ ਦਾ ਮਾਲ 26 ਫਰਵਰੀ ਨੂੰ ਅਟਾਰੀ ਬਾਰਡਰ ਪਾਰ ਕਰ ਕੇ ਭਾਰਤੀ ਸੀਮਾ ਵਿਚ ਦਾਖਲ ਹੋ ਗਿਆ ਸੀ ਪਰ ਉਨ੍ਹਾਂ ਨੇ ਮਾਲ ਨੂੰ 27 ਫਰਵਰੀ ਜਾਂ ਉਸ ਤੋਂ ਬਾਅਦ ਚੁੱਕਿਆ ਸੀ। ਇਨ੍ਹਾਂ ਸਾਰੀਆਂ ਕੰਪਨੀਆਂ ਵੱਲੋਂ ਵਧੇ ਮੁੱਲ ’ਤੇ ਕਸਟਮ ਡਿਊਟੀ ਲੈਣ ਲਈ ਕਸਟਮ ਵਿਭਾਗ ਵੱਲੋਂ ਮਾਲ ਜ਼ਬਤ ਕਰ ਲਿਆ ਸੀ, ਜਿਸਨੂੰ ਮਾਣਯੋਗ ਹਾਈਕੋਰਟ ਵਿਚ ਚੁਣੌਤੀ ਚੁਣੌਤੀ ਦਿੱਤੀ ਗਈ ਸੀ। ਮਾਣਯੋਗ ਹਾਈਕੋਰਟ ਨੇ ਸੁਣ੍ਹਾਈ ਦੌਰਾਨ ਪਟੀਸ਼ਨਰ ਧਿਰ ਦੀ ਦਲੀਲ ਮੰਨਦੇ ਹੋਏ ਉਨ੍ਹਾਂ ਨੂੰ ਪੁਰਾਣੇ ਰੇਟ ’ਤੇ ਟੈਕਸ ਲੈ ਕੇ ਮਾਲ ਜਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ।