ਹਰਿਆਣਾ— ਡੇਰਾ ਮੁਖੀ ਰਾਮ ਰਹੀਮ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਵੱਡਾ ਝਟਕਾ ਲੱਗਾ ਹੈ। ਕੋਰਟ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਦਰਅਸਲ ਰਾਮ ਰਹੀਮ ਦੀ ਪਤਨੀ ਨੇ ਹਾਈ ਕੋਰਟ ’ਚ ਪਟੀਸ਼ਨ ਦਾਖਲ ਕੀਤੀ ਸੀ। ਜਿਸ ’ਚ ਉਸ ਨੇ ਬੀਮਾਰ ਮਾਂ ਦੀ ਇਲਾਜ ਲਈ ਰਾਮ ਰਹੀਮ ਨੂੰ ਪੈਰੋਲ ਦੇਣ ਦੀ ਮੰਗ ਕੀਤੀ ਸੀ। ਜਿਸ ਨੂੰ ਕੋਰਟ ਨੇ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਕਿਸ ਹੈਸੀਅਤ ਨਾਲ ਰਾਮ ਰਹੀਮ ਦੀ ਪਤਨੀ ਨੇ ਇਹ ਪਟੀਸ਼ਨ ਦਾਖਲ ਕੀਤੀ ਹੈ। ਕੋਰਟ ਨੇ ਕਿਹਾ ਕਿ ਰਾਮ ਰਹੀਮ ਨੇ ਖੁਦ ਪਟੀਸ਼ਨ ਕਿਉਂ ਨਹੀਂ ਦਾਖਲ ਕੀਤੀ। ਇਸ ਤੋਂ ਪਹਿਲਾਂ ਤਿੰਨ ਵਾਰ ਰਾਮ ਰਹੀਮ ਪੈਰੋਲ ਦੀ ਅਰਜ਼ੀ ਲਾ ਚੁਕੇ ਹਨ। ਪਹਿਲੀ ਵਾਰ ਧੀ ਦੇ ਵਿਆਹ ਦੀ, ਦੂਜੀ ਵਾਰ ਡੇਰੇ ਦੀ ਜ਼ਮੀਨ ’ਤੇ ਖੇਤੀ ਲਈ ਅਤੇ ਤੀਜੀ ਵਾਰ ਮਾਂ ਦੇ ਇਲਾਜ ਲਈ ਪਰ ਹਰ ਵਾਰ ਕੋਰਟ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਤੋਂ ਸਾਫ਼ ਇਨਕਾਰ ਕੀਤਾ ਹੈ।
ਦੱਸ ਦੇਈਏ ਕਿ ਰਾਮ ਰਹੀਮ ਸਾਧਵੀਂ ਯੌਨ ਸ਼ੋਸ਼ਣ ਅਤੇ ਪੱਤਰਕਾਰ ਛੱਤਰਪਤੀ ਦੇ ਕਤਲਕਾਂਡ ਮਾਮਲੇ ’ਚ ਹਰਿਆਣਾ ਦੀ ਸੁਨਾਰੀਆ ਜੇਲ ’ਚ ਬੰਦ ਹੈ।