ਲਖਨਊ—ਉਤਰ ਪ੍ਰਦੇਸ਼ ਦੀਆਂ 13 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਦੇ ਮੱਦੇਨਜ਼ਰ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਲਖਨਊ ’ਚ ਅਹਿਮ ਬੈਠਕ ਬੁਲਾਈ। ਇਸ ਦੌਰਾਨ ਦੇਸ਼ ਭਰ ਤੋਂ ਆਏ ਪ੍ਰਤੀਨਿਧੀਆਂ ਨੇ ਸਰਵ ਸੰਮਤੀ ਨਾਲ ਮਾਇਆਵਤੀ ਨੂੰ ਬਸਪਾ ਦੀ ਰਾਸ਼ਟਰੀ ਪ੍ਰਧਾਨ ਚੁਣਿਆ। ਇਸ ਦੇ ਨਾਲ ਹੀ ਬੈਠਕ ’ਚ ਵਿਧਾਨ ਸਭਾ ਉਪ ਚੋਣਾਂ ਲਈ 12 ਉਮੀਦਵਾਰਾਂ ਦੇ ਨਾਵਾਂ ’ਤੇ ਮੋਹਰ ਲਗਾਈ ਹੈ। ਜਲਾਲਪੁਰ ਤੋਂ ਹੁਣ ਵੀ ਉਮੀਦਵਾਰ ਨਹੀਂ ਐਲਾਨ ਕੀਤਾ ਹੈ।
ਉਮੀਦਵਾਰਾਂ ਦੇ ਨਾਂ –
ਘੋਸੀ ਦੇ ਕੰਯੂਮ ਅੰਸਾਰੀ
ਮਨਿਕਪੁਰ- ਰਾਜਨਰਾਇਣ ਨਿਰਾਲਾ
ਹਮੀਰਪੁਰ-ਨੌਸ਼ਾਦ ਅਲੀ
ਬਲਹਾ- ਰਮੇਸ਼ ਗੌਤਮ
ਜੈਦਪੁਰ- ਅਖਿਲੇਸ਼ ਅੰਬੇਡਕਰ
ਟੁੰਡਲਾ-ਸੁਨੀਲ ਕੁਮਾਰ ਚਿਤੌੜ
ਪ੍ਰਤਾਪਗੜ੍ਹ-ਰੰਜੀਤ ਸਿੰਘ ਪਟੇਲ
ਲਖਨਊ ਕੈਂਟ -ਅਰੁਣ ਤ੍ਰਿਵੇਦੀ
ਕਾਨਪੁਰ-ਦੇਵੀ ਪ੍ਰਸਾਦ ਤਿਵਾਰੀ