ਬੌਲੀਵੁੱਡ ਵਿੱਚ ਇਸ ਸਮੇਂ ਅਭਿਨੇਤਰੀਆਂ ਦੀ ਵੰਨ-ਸੁਵੰਨਤਾ ਦੇਖਣ ਨੂੰ ਮਿਲ ਰਹੀ ਹੈ। ਇੱਥੇ ਨਵੀਆਂ ਅਦਾਕਾਰਾਵਾਂ ਦੇ ਨਾਲ ਨਾਲ ਸਥਾਪਿਤ ਅਭਿਨੇਤਰੀਆਂ ਤੋਂ ਇਲਾਵਾ ਕਈ ਉਮਰਦਰਾਜ ਫ਼ਨਕਾਰ ਵੀ ਸਰਗਰਮ ਹਨ। ਤਿੰਨ ਪੀੜ੍ਹੀਆਂ ਦੀਆਂ ਇਨ੍ਹਾਂ ਅਭਿਨੇਤਰੀਆਂ ਨੂੰ ਉਮਰ ਦੀਆਂ ਵਲਗਣਾਂ ਤੋਂ ਪਾਰ ਜਾ ਕੇ ਖੂਬ ਦਾਦ ਦਿੱਤੀ ਜਾ ਰਹੀ ਹੈ।
ਅਸੀਮ ਚਕਰਵਰਤੀ
ਇਸ ਸਮੇਂ ਬੌਲੀਵੁੱਡ ਵਿੱਚ ਜਹਾਨਵੀ ਕਪੂਰ ਤੋਂ ਲੈ ਕੇ ਮਾਧੁਰੀ ਦੀਕਸ਼ਿਤ ਤਕ ਅਭਿਨੇਤਰੀਆਂ ਦੀਆਂ ਤਿੰਨ ਪੀੜ੍ਹੀਆਂ ਪੂਰੇ ਦਮ-ਖਮ ਨਾਲ ਸਰਗਰਮ ਹਨ। ਜਿੱਥੇ ਐਸ਼ਵਰਆ ਰਾਏ ਬੱਚਨ ਤੇ ਮਾਧੁਰੀ ਦੀਕਸ਼ਿਤ ਨੂੰ ਪਸੰਦੀਦਾ ਸਕਰਿਪਟ ਮਿਲ ਰਹੀ ਹੈ, ਉੱਥੇ ਕੰਗਨਾ ਰਣੌਤ, ਦੀਪਿਕਾ ਪਾਦੁਕੋਣ, ਅਨੁਸ਼ਕਾ ਸ਼ਰਮਾ ਨੂੰ ਲੈ ਕੇ ਵੱਡੇ ਵੱਡੇ ਵੱਡੇ ਪ੍ਰਾਜੈਕਟ ਚੱਲ ਰਹੇ ਹਨ। ਇਸਦੇ ਇਲਾਵਾ ਜਹਾਨਵੀ ਕਪੂਰ, ਸਾਰਾ ਅਲੀ ਖਾਨ, ਅਨੰਨਿਆ ਪਾਂਡੇ ਨੂੰ ਲੈ ਕੇ ਵੀ ਦਰਸ਼ਕਾਂ ਵਿੱਚ ਸੁਦਾਅ ਹੈ। ਇਨ੍ਹਾਂ ਨੂੰ ਲੈ ਕੇ ਵੀ ਨਵੇਂ ਪ੍ਰਾਜੈਕਟ ਬਣ ਰਹੇ ਹਨ।
ਅਭਿਨੇਤਾ ਸੈਫ਼ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਦੀ ਮਿਹਨਤ ਸਭ ਨੂੰ ਦਿਖਾਈ ਦੇ ਰਹੀ ਹੈ। ਉਸਦੀ ਸ਼ੁਰੂਆਤ ਚੰਗੀ ਹੋਈ ਹੈ। ਫ਼ਲਿਮ ‘ਕੇਦਾਰਨਾਥ’ ਤੇ ‘ਸਿੰਬਾ’ ਵਿੱਚ ਉਸਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ। ਸਾਰਾ ਦਾ ਕਰੀਅਰ ਉਸਦੀ ਮਾਂ ਅੰਮ੍ਰਿਤਾ ਸਿੰਘ ਸੰਭਾਲ ਰਹੀ ਹੈ ਜੋ ਖੁਦ ਚਰਚਿਤ ਅਭਿਨੇਤਰੀ ਰਹੀ ਹੈ। ‘ਸਿੰਬਾ’ ਦੇ ਡਾਇਰੈਕਟਰ ਰੋਹਿਤ ਸ਼ੈਟੀ ਦਾ ਕਹਿਣਾ ਹੈ,’ਉਹ ਆਤਮ ਵਿਸ਼ਵਾਸ ਨਾਲ ਭਰਪੂਰ ਹੈ। ਜੇਕਰ ਕੰਮ ਨੂੰ ਲੈ ਕੇ ਉਸ ਅੰਦਰ ਇਹੀ ਸੰਜੀਦਗੀ ਰਹੀ ਤਾਂ ਉਸਦਾ ਕਰੀਅਰ ਵਧੀਆ ਰਹੇਗਾ।’ ਫ਼ਲਿਮ ‘ਕੇਦਾਰਨਾਥ’ ਦੇ ਡਾਇਰੈਕਟਰ ਅਭਿਸ਼ੇਕ ਕਪੂਰ ਵੀ ਸਾਰਾ ਬਾਰੇ ਕੁਝ ਅਜਿਹੀ ਹੀ ਰਾਇ ਰੱਖਦੇ ਹਨ।
ਸ੍ਰੀਦੇਵੀ ਦੀ ਬੇਟੀ ਜਹਾਨਵੀ ਕਪੂਰ ਦੇ ਕਰੀਅਰ ਦੀ ਸ਼ੁਰੂਆਤ ਫ਼ਲਿਮ ‘ਧੜਕ’ ਨਾਲ ਹੋਈ। ‘ਧੜਕ’ ਦਾ ਨਿਰਮਾਤਾ ਕਰਨ ਜੌਹਰ ਕਹਿੰਦਾ ਹੈ ਕਿ ਜਹਾਨਵੀ ਵਿੱਚ ਆਪਣੀ ਮਾਂ ਦੀ ਤਰ੍ਹਾਂ ਇੱਕ ਖਾਸ ਗਰਿਮਾ ਹੈ, ਇਸਦੇ ਮੱਦੇਨਜਰ ਉਸਨੂੰ ਫ਼ਿਲਮਾਂ ਦੀ ਚੋਣ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਂਜ ਵੀ ਜਹਾਨਵੀ ਨੇ ਅਜੇ ਤਕ ਕੋਈ ਹੋਰ ਫ਼ਲਿਮ ਨਹੀਂ ਕੀਤੀ। ਇਸ ਸਬੰਧੀ ਉਹ ਕਹਿੰਦੀ ਹੈ, ‘ਮੈਨੂੰ ਕੋਈ ਜਲਦੀ ਨਹੀਂ ਹੈ, ਸਭ ਤੋਂ ਪਹਿਲਾਂ ਤਾਂ ਮੈਂ ਇਹ ਚੰਗੀ ਤਰ੍ਹਾਂ ਸਮਝ ਲਵਾਂ ਕਿ ਦਰਸ਼ਕ ਮੇਰੇ ਤੋਂ ਚਾਹੁੰਦੇ ਕੀ ਹਨ। ਇਸ ਲਈ ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦੀ ਜੋ ਉਨ੍ਹਾਂ ਨੂੰ ਪਸੰਦ ਨਾ ਹੋਵੇ। ਮੈਂ ਮਾਂ ਤੋਂ ਇੱਕ ਚੀਜ ਸਿੱਖੀ ਹੈ ਕਿ ਜਅਿਾਦਾ ਦਿਖਾਵੇ ਵਿੱਚ ਰਹਿਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਸ ਨਾਲ ਗੱਲ ਵਿਗੜ ਸਕਦੀ ਹੈ।’ ਜਹਾਨਵੀ ਲਈ ਇਹ ਚੰਗਾ ਹੈ ਕਿ ਉਸਨੇ ਆਪਣੀ ਮਾਂ ਦੀ ਸ਼ਖਸੀਅਤ ਨੂੰ ਹੀ ਅਪਣਾਇਆ ਹੈ।
ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਦਾ ਭਾਗ ਪੂਰੀ ਤਰ੍ਹਾਂ ਨਾਲ ਕਰਨ ਜੌਹਰ ਦੀ ਫ਼ਲਿਮ ‘ਸਟੂਡੈਂਟ ਆਫ਼ ਦਿ ਯੀਅਰ-2’ ਦੀ ਸਫ਼ਲਤਾ ‘ਤੇ ਨਿਰਭਰ ਹੈ। ਇਸ ਫ਼ਲਿਮ ਵਿੱਚ ਇੱਕ ਹੋਰ ਨਵੀਂ ਅਭਿਨੇਤਰੀ ਤਾਰਾ ਸੁਤਾਰਿਆ ਵੀ ਆ ਰਹੀ ਹੈ, ਪਰ ਸਾਰਾ ਧਿਆਨ ਅਨੰਨਿਆ ‘ਤੇ ਰਹੇਗਾ। ਉਸਦੇ ਪਿਤਾ ਚੰਕੀ ਪਾਂਡੇ ਨੂੰ ਬਹੁਤ ਉਮਦਾ ਅਭਿਨੇਤਾ ਨਹੀਂ ਕਿਹਾ ਜਾ ਸਕਦਾ, ਪਰ ਉਸਦੇ ਸਬੰਧ ਬਹੁਤ ਗਹਿਰੇ ਹਨ। ਇਸ ਲਈ ਕਰਨ ਜੌਹਰ ਉਸ ‘ਤੇ ਜਅਿਾਦਾ ਧਿਆਨ ਦੇ ਰਿਹਾ ਹੈ। ਲਿਹਾਜਾ ਅਨੰਨਿਆ ਦਾ ਹੌਸਲਾ ਬੁਲੰਦ ਹੈ। ਦੂਜੇ ਪਾਸੇ ਜਅਿਾਦਾਤਰ ਆਲੋਚਕ ਮੰਨਦੇ ਹਨ ਕਿ ਅਨੰਨਿਆ ਕੁਝ ਵੀ ਕਹੇ, ਪਰ ਉਹ ਨਵੇਂ ਦੌਰ ਦੀਆਂ ਅਭਿਨੇਤਰੀਆਂ ਵਿੱਚ ਪਿਛਲੀ ਕੁਰਸੀ ‘ਤੇ ਬੈਠੀ ਹੈ, ਇਸ ਲਈ ਅੱਗੇ ਆਉਣ ਲਈ ਉਸਨੂੰ ਕਾਫ਼ੀ ਮਿਹਨਤ ਕਰਨੀ ਪਵੇਗੀ। ਇਸ ਕਤਾਰ ਵਿੱਚ ਕਈ ਅਭਿਨੇਤਰੀਆਂ ਹਨ, ਜਿਸ ਵਿੱਚ ਸਭ ਤੋਂ ਅੱਗੇ ਆਲੀਆ ਭੱਟ ਹੈ, ਉਸਤੋਂ ਬਾਅਦ ਕ੍ਰਿਤੀ ਸੈਨਨ ਵਰਗੀਆਂ ਅਭਿਨੇਤਰੀਆਂ ਹਨ। ਇਸ ਵਜ੍ਹਾ ਨਾਲ ਜਹਾਨਵੀ, ਸਾਰਾ, ਅਨੰਨਿਆ ਆਦਿ ਦਾ ਰਸਤਾ ਓਨਾ ਆਸਾਨ ਨਹੀਂ ਹੈ ਜਿੰਨਾ ਦਿਖਾਈ ਦਿੰਦਾ ਹੈ।
ਹੁਣ ਗੱਲ ਕਰਦੇ ਹਾਂ ਉਮਰਦਰਾਜ ਅਭਿਨੇਤਰੀਆਂ ਦੀ। ਮਾਧੁਰੀ ਦੀਕਸ਼ਿਤ ਇਸਦੀ ਅਹਿਮ ਉਦਾਹਰਨ ਹੈ। 51 ਸਾਲ ਦੀ ਉਮਰ ਵਿੱਚ ਵੀ ‘ਡਬਲ ਧਮਾਲ’ ਅਤੇ ‘ਕਲੰਕ’ ਵਿੱਚ ਉਸਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਧਮਾਕੇਦਾਰ ਵਾਪਸੀ ਸਬੰਧੀ ਪੁੱਛਣ ‘ਤੇ ਉਹ ਦੱਸਦੀ ਹੈ ‘ਅਸਲ ਵਿੱਚ ਬੌਲੀਵੁੱਡ ਵਿੱਚ ਮੇਰੇ ਸ਼ੁਭਚਿੰਤਕਾਂ ਦਾ ਮੇਰੇ ‘ਤੇ ਦਬਾਅ ਰਹਿੰਦਾ ਸੀ। ਇਸ ਲਈ ਮੈਨੂੰ ਕੁਝ ਫ਼ਿਲਮਾਂ ਸਾਈਨ ਕਰਨੀਆਂ ਪਈਆਂ, ਪਰ ਮੈਂ ਜਅਿਾਦਾ ਫ਼ਿਲਮਾਂ ਨਹੀਂ ਕਰਾਂਗੀ, ਨਾ ਹੀ ਮੇਰੇ ਕੋਲ ਓਨਾ ਸਮਾਂ ਹੈ ਕਿਉਂਕਿ ਮੈਂ ਆਪਣੇ ਡਾਂਸ ਸਕੂਲ ਨੂੰ ਵੀ ਸਮਾਂ ਦੇਣਾ ਹੈ। ਜਿਸ ਤਰ੍ਹਾਂ ਮੈਂ ਹੁਣ ਇੱਕ-ਦੋ ਫ਼ਿਲਮਾਂ ਕੀਤੀਆਂ ਹਨ, ਭਵਿੱਖ ਵਿੱਚ ਵੀ ਇਸ ਤਰ੍ਹਾਂ ਹੀ ਇੱਕ-ਦੋ ਫ਼ਿਲਮਾਂ ਕਰਦੀ ਰਹਾਂਗੀ।’
ਮਾਧੁਰੀ ਦੇ ਬਾਅਦ 44 ਸਾਲ ਦੀ ਐਸ਼ਵਰਿਆ ਰਾਏ ਬੱਚਨ ਵੀ ਪੂਰੀ ਯੋਜਨਾ ਨਾਲ ਬੌਲੀਵੁੱਡ ਵਿੱਚ ਟਿਕੀ ਹੋਈ ਹੈ। ਫ਼ਿਲਮ ‘ਫ਼ੰਨੇ ਖਾਨ’ ਤੋਂ ਬਾਅਦ ਵੀ ਉਸ ਕੋਲ ਕਰਨ ਜੌਹਰ ਤੋਂ ਲੈ ਕੇ ਕਈ ਵੱਡੇ ਨਿਰਮਾਤਾਵਾਂ ਦੀਆਂ ਪੇਸ਼ਕਸ਼ਾਂ ਹਨ। ਟਰੇਡ ਵਿਸ਼ਲੇਸ਼ਕ ਅਮੋਦ ਮਹਿਰਾ ਮੁਤਾਬਿਕ, ‘ਦਰਸ਼ਕਾਂ ਵਿੱਚ ਉਸਦਾ ਆਪਣਾ ਇੱਕ ਅਲੱਗ ਸ਼ੁਦਾਅ ਹੈ। ਇਸ ਲਈ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਉਸ ਕੋਲ ਆਉਂਦੀਆਂ ਰਹਿੰਦੀਆਂ ਹਨ। ਹੁਣ ਇਹ ਉਸਨੂੰ ਤੈਅ ਕਰਨਾ ਪਏਗਾ ਕਿ ਵਧਦੀ ਉਮਰ ਨਾਲ ਉਹ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਾ ਚਾਹੁੰਦੀ ਹੈ।’
‘ਪਦਮਾਵਤ’ ਤੋਂ ਬਾਅਦ ਦੀਪਿਕਾ ਪਾਦੁਕੋਣ ਨੇ ਕੋਈ ਫ਼ਲਿਮ ਨਹੀਂ ਕੀਤੀ। ਉਹ ਹੁਣ ਆਰਾਮ ਨਾਲ ਕੰਮ ਕਰ ਰਹੀ ਹੈ, ਪਰ ਦਰਸ਼ਕਾਂ ਵਿੱਚ ਉਸਦਾ ਸ਼ੁਦਾਅ ਚਰਮ ‘ਤੇ ਹੈ। ਸੂਤਰਾਂ ਅਨੁਸਾਰ ਉਹ ਆਪਣੀ ਫ਼ਲਿਮੀ ਖਾਮੋਸ਼ੀ ਨੂੰ ਸੰਜੇ ਲੀਲਾ ਭੰਸਾਲੀ ਦੀ ਫ਼ਲਿਮ ਨਾਲ ਤੋੜੇਗੀ।
ਅਨੁਸ਼ਕਾ ਸ਼ਰਮਾ ਨੇ ਵੀ ਕੁਝ ਅਜਿਹਾ ਹੀ ਕੀਤਾ। ਵਿਆਹ ਤੋਂ ਬਾਅਦ ਉਹ ਤੇਜੀ ਨਾਲ ਸਰਗਰਮ ਹੋਈ ਹੈ। ਹੁਣ ਉਹ ਆਪਣੇ ਹੋਮ ਪ੍ਰੋਡਕਸ਼ਨ ਦੀਆਂ ਤਿੰਨ ਫ਼ਿਲਮਾਂ ਸ਼ੁਰੂ ਕਰੇਗੀ। ਇਸਦੇ ਨਾਲ ਹੀ ਉਹ ਨਵੇਂ ਦੌਰ ਦੇ ਅਭਿਨੇਤਾਵਾਂ ਨਾਲ ਜੋੜੀ ਬਣਾ ਕੇ ਫ਼ਿਲਮਾਂ ਕਰਨ ਲਈ ਤਿਆਰ ਹੈ ਜਿਨ੍ਹਾਂ ਵਿੱਚ ਉਸਦੀ ਮੁੱਖ ਭੂਮਿਕਾ ਹੋਵੇਗੀ।
ਤੀਹ ਪਾਰ ਦੀਆਂ ਅਭਿਨੇਤਰੀਆਂ ਵਿੱਚ ਕੰਗਨਾ ਰਣੌਤ ਸਭ ਤੋਂ ਤੇਜੀ ਨਾਲ ਅੱਗੇ ਵਧ ਰਹੀ ਹੈ। ‘ਮਣੀਕਰਣਿਕਾ’ ਤੋਂ ਬਾਅਦ ਹੁਣ ਉਸ ਕੋਲ ਵੱਡੀ ਫ਼ਲਿਮ ‘ਮੈਂਟਲ’ ਹੈ। ਜਅਿਾਦਾਤਰ ਟਰੇਡ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲਾ ਦੌਰ ਕੰਗਨਾ ਰਣੌਤ ਦਾ ਹੈ।