ਸਪੋਰਸਟ ਡੈਸਕ ਇੰਗਲੈਂਡ ‘ਚ ਏਸੇਜ ਸੀਰੀਜ ਦਾ ਤੀਜੇ ਟੈਸਟ, ਏਾਟੀਗਾ ‘ਚ ਭਾਰਤ ਅਤੇ ਵੈਸਟਇੰਡੀਜ ਵਿਚਾਲੇ ਖੇਡੇ ਗਏ ਦੂਜੇ ਟੈਸਟ ਅਤੇ ਸ੍ਰੀਲੰਕਾ ਅਤੇ ਨਿਊਜੀਲੈਂਡ ਵਿਚਾਲੇ ਖੇਡੇ ਗਏ ਟੈਸਟ ਸੀਰੀਜ ਦੇ ਦੂਜੇ ਟੈਸਟ ਮੈਚ ਤੋਂ ਬਾਅਦ ਆਈ. ਸੀ. ਸੀ. ਨੇ ਟੈਸਟ ਰੈਂਕਿੰਗ ਇਕ ਵਾਰ ਫਿਰ ਅਪਡੇਟ ਕੀਤੀ ਹੈ । ਜਿਸ ‘ਚ ਕਾਫੀ ਹਲਚਲ ਦੇਖਣ ਨੂੰ ਮਿਲੀ ਹੈ । ਇਨ੍ਹਾਂ 6 ਦੇਸਾ ਦੀਆਂ ਟੀਮਾਂ ਦੇ ਖਿਡਾਰੀਆਂ ਦੇ ਸਾਨਦਾਰ ਪ੍ਰਦਰਸਨ ਦੇ ਚੱਲਦੇ ਇਨ੍ਹਾਂ ਦੀ ਰੈਕਿੰਗ ‘ਚ ਸੁਧਾਰ ਦੇਖਣ ਮਿਲਿਆ ਹੈ।
ਵਰਾਟ ਦਾ ਨੰਬਰ-1 ‘ਤੇ ਬਰਕਰਾਰ

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਨੰਬਰ-1 ਸਥਾਨ ਬਰਕਰਾਰ ਹੈ। ਉਹ 910 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹਨ । ਭਲੇ ਹੀ ਉਹ ਵੈਸਟਇੰਡੀਜ ਖਿਲਾਫ ਦੂਜੀ ਪਾਰੀ ‘ਚ ਕੋਈ ਵਡੀ ਪਾਰੀ ਨਾ ਖੇਡ ਸਕੇ ਹੋਣ, ਪਰ ਉਨ੍ਹਾਂ ਦੀ ਰੈਂਕਿੰਗ ‘ਚ ਗਿਰਾਵਟ ਨਹੀਂ ਆਈ ਹੈ। ਦੂਜੇ ਸਥਾਨ ਤੇ ਸਟੀਵਨ ਸਮਿਥ 906 ਅੰਕਾਂ ਨਾਲ ਬਣੇ ਹੋਏ ਹਨ।

ਬੱਲੇਬਾਜਾਂ ਦੀ ਰੈਂਕਿੰਗ ‘ਚ ਅਜਿੰਕਿਆ ਰਹਾਣੇ ਨੂੰ ਫਾਇਦਾ ਹੋਇਆ ਹੈ, ਜੋ 10 ਸਥਾਨ ਦੀ ਛਲਾਂਗ ਨਾਲ 11ਵੇਂ ਨੰਬਰ ਤੇ ਆ ਗਏ ਹਨ। ਏਸੇਜ ਸੀਰੀਜ ‘ਚ ਸਾਨਦਾਰ ਬੱਲੇਬਾਜੀ ਕਰ ਰਹੇ ਬੇਨ ਸਟੋਕਸ 13ਵੇਂ ਸਥਾਨ ‘ਤੇ ਆ ਗਏ ਹਨ। ਉਥੇ ਹੀ ਆਲਰਾਊਾਡਰ ਦੀ ਸੂਚੀ ‘ਚ ਵੀ ਉਨ੍ਹਾਂ ਨੂੰ ਫਾਇਦਾ ਹੋਇਆ ਹੈ ਉਹ ਦੂਜੇ ਸਥਾਨ ਤੇ ਆ ਗਏ ਹਨ। ਪਹਿਲੇ ਸਥਾਨ ‘ਤੇ ਜੇਸਨ ਹੋਲਡਰ 433 ਅੰਕਾਂ ਨਾਲ ਹਨ। ਬੇਨ ਸਟੋਕਸ ਦੇ ਫਿਲਾਹਲ 411 ਅੰਕ ਹਨ।

ਗੇਂਦਬਾਜ ਕੇਮਰ ਰੋਚ 8ਵੇਂ ਸਥਾਨ ‘ਤੇ ਪੁੱਜੇ
ਟ੍ਰੇਟ ਬੋਲਟ ਨੂੰ ਜੋਫਰਾ ਆਰਚਰ, ਜਿਨ੍ਹਾਂ ਨੇ ਸਿਰਫ ਲਾਰਡਸ ‘ਚ ਸੀਰੀਜ ਦੇ ਦੂਜੇ ਮੈਚ ‘ਚ ਟੈਸਟ ਕ੍ਰਿਕਟ ‘ਚ ਡੈਬਿਊ ਕੀਤਾ, ਉਨ੍ਹਾਂ ਨੇ ਗੇਂਦਬਾਜਾਂ ਲਈ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ 43ਵਾਂ ਸਥਾਨ ਬਣਾਇਆ ਹੈ। ਭਾਰਤੀ ਗੇਂਦਬਾਜ ਇਸਾਂਤ ਸਰਮਾ ਜੋ ਪਹਿਲੇ ਟੈਸਟ ‘ਚ ਗੇਂਦ ਨਾਲ ਚਮਕੇ ਸਨ,ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਉਸਾਨਦਾਰ 671 ਅੰਕ ਹਨ, ਪਰ ਅਜੇ ਵੀ ਉਹ ਟਾਪ- 20 ਤੋਂ ਬਾਹਰ ਹਨ। ਉਨ੍ਹਾਂ ਦੀ ਰੈਂਕਿੰਗ-21 ਹੈ। ਵੈਸਟਇੰਡੀਜ ਦੇ ਕੇਮਰ ਰੋਚ 8ਵੇਂ ਸਥਾਨ ‘ਤੇ ਪੁੱਜੇ, ਜਦ ਕਿ ਆਸਟਰੇਲੀਆ ਦੇ ਜੋਸ ਹੇਜਲਵੁੱਡ 12ਵੇਂ ਸਥਾਨ ਤੇ ਪੁੱਜ ਹਨ।

ਕੋਹਲੀ ਟੈਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ, ਬੁਮਰਾਹ ਚੋਟੀ ਦੇ 10 ‘ਚ ਪਹੁੰਚੇ
ਨਵੀਂ ਦਿੱਲੀ ਭਾਰਤੀ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਦੇ ਸਟੀਵ ਸਮਿਥ ‘ਤੇ 6 ਅੰਕਾਂ ਦੀ ਬੜ੍ਹਤ ਦੇ ਨਾਲ ਬੱਲੇਬਾਜ਼ਾਂ ਦੀ ਜਾਰੀ ਨਵੀਂ ਟੈਸਟ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਬਣੇ ਹੋਏ ਹਨ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਹਿਲੀ ਵਾਰ ਚੋਟੀ ਦੇ 10 ‘ਚ ਜਗ੍ਹਾ ਬਣਾਉਣ ‘ਚ ਸਫਲ ਰਹੇ ਹਨ। ਰੈਂਕਿੰਗ ‘ਚ ਹਾਲਾਂਕਿ ਸਭ ਤੋਂ ਜ਼ਿਆਦਾ ਫਾਇਦਾ ਆਸਟਰੇਲੀਆ ਖਿਲਾਫ ਏਸ਼ੇਜ਼ ਸੀਰੀਜ਼ ਦੇ ਤੀਜੇ ਟੈਸਟ ‘ਚ ਸ਼ਾਨਦਾਰ ਦੇਖ ਦਿਖਾਉਣ ਵਾਲੇ ਬੇਨ ਸਟੋਕਸ ਨੂੰ ਹੋਇਆ ਹੈ ਜਿਨ੍ਹਾਂ ਨੇ ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ ‘ਚ ਦੂਜੇ ਅਤੇ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਉਹ 13ਵੇਂ ਸਥਾਨ ‘ਤੇ ਹਨ। ਬੱਲੇਬਾਜ਼ਾਂ ‘ਚ ਚੋਟੀ ‘ਤੇ ਕਾਬਜ਼ ਕੋਹਲੀ ਦੇ 910 ਰੇਟਿੰਗ ਅੰਕ ਹਨ ਜਦਕਿ ਦੂਜੇ ਸਥਾਨ ‘ਤੇ ਕਾਬਜ ਸਟੀਵ ਸਮਿਥ ਦੇ 904 ਰੇਟਿੰਗ ਅੰਕ ਹਨ।
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੈਸਟ ਰੈਂਕਿੰਗ ‘ਚ ਜ਼ਬਰਦਸਤ ਛਲਾਂਗ ਲਾਈ ਹੈ। ਤਾਜ਼ਾ ਜਾਰੀ ਆਈ. ਸੀ. ਸੀ. ਟੈਸਟ ਰੈਂਕਿੰਗ ‘ਚ ਭਾਰਤੀ ਗੇਂਦਬਾਜ਼ ਨੇ 7ਵਾਂ ਸਥਾਨ ਹਾਸਲ ਕੀਤਾ ਹੈ। ਵੈਸਟਇੰਡੀਜ਼ ਖਿਲਾਫ ਐਂਟੀਗਾ ਟੈਸਟ ‘ਚ ਧਾਕੜ ਗੇਂਦਬਾਜ਼ੀ ਕਰਨ ਵਾਲੇ ਬੁਮਰਾਹ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਉਹ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ‘ਚ ਕਾਮਯਾਬ ਹੋਏ ਹਨ। ਬੁਮਰਾਹ ਆਪਣੀ ਰੈਂਕਿੰਗ ‘ਚ 9 ਸਥਾਨ ਦਾ ਸੁਧਾਰ ਕਰਕੇ ਸਤਵੀਂ ਪਾਇਦਾਨ ‘ਤੇ ਪਹੁੰਚੇ ਹਨ। ਉਨ੍ਹਾਂ ਕੋਲ ਇਸ ਸਮੇਂ 774 ਰੇਟਿੰਗ ਪੁਆਇੰਟ ਹਨ।
ਭਾਰਤ ਦੇ ਆਲਰਾਊਂਡਰ ਰਵਿੰਦਰ ਜਡੇਜਾ ਚੋਟੀ ਦੇ 10 ‘ਚ ਸ਼ਾਮਲ ਦੂਜੀ ਭਾਰਤੀ ਹਨ। ਆਰ. ਅਸ਼ਵਿਨ 13ਵੇਂ ਜਦਕਿ ਮੁਹੰਮਦ ਸ਼ੰਮੀ 19ਵੇਂ ਨੰਬਰ ‘ਤੇ ਹਨ। ਸਿਰਫ 10 ਟੈਸਟ ਖੇਡਣ ਦਾ ਤਜਰਬਾ ਰੱਖਣ ਵਾਲੇ ਇਸ ਤੇਜ਼ ਗੇਂਦਬਾਜ਼ ਨੇ ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਦੀ ਦੂਜੀ ਪਾਰੀ ‘ਚ 7 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਬੁਮਰਾਹ ਦੀ ਇਸ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਦੀ ਦੂਜੀ ਪਾਰੀ ਨੂੰ 100 ਦੌੜਾਂ ‘ਤੇ ਸਮੇਟ ਦਿੱਤਾ। ਟੈਸਟ ਰੈਂਕਿੰਗ ‘ਚ ਬਾਦਸ਼ਾਹਤ ਦੀ ਗੱਲ ਕਰੀਏ ਤਾਂ ਆਸਟਰੇਲੀਆ ਦੇ ਪੈਟ ਕਮਿੰਸ ਪਹਿਲੇ ਸਥਾਨ ‘ਤੇ ਬਣੇ ਹੋਏ ਹਨ। ਦੱਖਣੀ ਅਫਰੀਕਾ ਦੇ ਕਗੀਸੋ ਰਬਾਡਾ ਦੂਜੇ ਨੰਬਰ ‘ਤੇ ਹੈ। ਸੱਟ ਦੀ ਵਜ੍ਹਾ ਨਾਲ ਏਸ਼ੇਜ਼ ਤੋਂ ਬਾਹਰ ਚਲ ਰਹੇ ਇੰਗਲੈਂਡ ਜੇਮਸ ਐਂਡਰਸਨ ਤੀਜੇ ਨੰਬਰ ‘ਤੇ ਬਣੇ ਹੋਏ ਹਨ।