ਕੋਇੰਬਟੂਰ—ਤਾਮਿਲਨਾਡੂ ਦੇ ਕੋਇੰਬਟੂਰ ’ਚ ਅੱਜ ਭਾਵ ਵੀਰਵਾਰ ਸਵੇਰਸਾਰ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਦੀ ਟੀਮ ਨੇ ਛਾਪੇਮਾਰੀ ਸ਼ੁਰੂ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਲੈਪਟਾਪ, ਮੋਬਾਇਲ ਫੋਨ, ਸਿਮ ਕਾਰਡ ਅਤੇ ਪੈਨ ਡਰਾਈਵ ਜਬਤ ਕੀਤੇ। ਦੱਸ ਦੇਈਏ ਕਿ ਤਾਮਿਲਨਾਡੂ ’ਚ ਲਸ਼ਕਰ-ਏ-ਤੋਹਿਬਾ ਨੇ 6 ਅੱਤਵਾਦੀਆਂ ਦੇ ਦਾਖਲ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ ਨੇ ਕੋਇੰਬਟੂਰ ’ਚ ਪੰਜ ਥਾਵਾਂ ’ਤੇ ਛਾਪਾ ਮਾਰਿਆ ਹੈ।
ਖੁਫੀਆਂ ਏਜੰਸੀਆਂ ਮੁਤਾਬਕ ਇਹ ਸਾਰੇ ਅੱਤਵਾਦੀ ਸ਼੍ਰੀਲੰਕਾ ਦੇ ਰਸਤਿਓ ਭਾਰਤ ਦਾਖਲ ਹੋਏ ਹਨ। ਇਨ੍ਹਾਂ ਅੱਤਵਾਦੀਆਂ ’ਚੋ ਇੱਕ ਪਾਕਿਸਤਾਨੀ ਨਾਗਰਿਕ ਅਤੇ 5 ਸ਼੍ਰੀਲੰਕਾਈ ਤਾਮਿਲ ਦੱਸੇ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਤੋਂ ਮਿਲੇ ਇਨਪੁੱਟ ਦੇ ਆਧਾਰ ’ਤੇ ਚੇਨਈ ਸਮੇਤ ਕਈ ਥਾਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਸੁਰੱਖਿਆ ਏਜੰਸੀਆਂ ਤੋਂ ਮਿਲੇ ਇਨਪੁੱਟ ਮੁਤਾਬਕ ਤਾਮਿਲਨਾਡੂ ’ਚ ਦਾਖਲ ਹੋਏ ਇਨ੍ਹਾਂ ਸਾਰੇ ਲਸ਼ਕਰ ਅੱਤਵਾਦੀਆਂ ਨੇ ਪੁਲਸ ਤੋਂ ਬਚਣ ਲਈ ਹਿੰਦੂਆਂ ਦੇ ਪਹਿਰਾਵਾ ਧਾਰਨ ਕੀਤਾ। ਅੱਤਵਾਦੀਆਂ ਨੇ ਤਾਮਿਲਨਾਡੂ ’ਚ ਦਾਖਲ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਡੀ. ਜੀ. ਪੀ. ਨੇ ਸੁਰੱਖਿਆ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਸਨ ਅਤੇ ਅੱਤਵਾਦੀਆਂ ਨੂੰ ਫੜ੍ਹਨ ਲਈ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਸੀ। ਇਸ ਦੌਰਾਨ ਰਾਸ਼ਟਰੀ ਜਾਂਚ ਏਜੰਸੀ ਨੂੰ ਇੱਕ ਘਰ ’ਚ ਅੱਤਵਾਦੀ ਲੁਕੇ ਹੋਣ ਦੀ ਜਾਣਕਾਰੀ ਮਿਲੀ।