ਨਵੀਂ ਦਿੱਲੀ : ਪਾਕਿਸਤਾਨ ਦਾ ਤੇਜ਼ ਗੇਂਦਬਾਜ਼ ਹਸਨ ਅਲੀ ਭਾਰਤੀ ਮੂਲ ਦੀ ਲੜਕੀ ਸ਼ਾਮੀਆ ਆਰਜ਼ੂ ਨਾਲ ਨਿਕਾਹ ਤੋਂ ਬਾਅਦ ਸ਼ਾਇਰ ਬਣ ਗਿਆ ਹੈ। ਦਰਅਸਲ, ਹਸਨ ਨੇ ਆਪਣੇ ਟਵਿਟਰ ਅਕਾਊਂਟ ‘ਤੇ ਸ਼ਾਮੀਆ ਦੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਖੂਬ ਸ਼ਾਇਰੀ ਕੀਤੀ ਹੈ।
ਹਸਨ ਅਲੀ ਨੇ ਟਵਿਟਰ ‘ਤੇ ਲਿਖਿਆ, “ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮੁਹੱਬਤ ਦੀ ਕੋਈ ਹੱਦ, ਕੋਈ ਸਰਹੱਦ ਨਹ ਹੁੰਦੀ। ਅੱਜ ਅਸ ਰੰਗਾਂ ਵਿਚ ਇੰਨਾ ਬਿਖਰੇ ਹਾਂ, ਇਹ ਭੁੱਲ ਗਏ ਹਾਂ ਕਿ ਜਿਹੜੇ ਰੰਗ ਤੇਰੇ ਝੰਡੇ ਵਿਚ ਹਨ, ਉਹੀ ਰੰਗ ਮੇਰੇ ਝੰਡੇ ਵਿਚ ਹਨ। ਦੌਲਤ, ਜਾਤ, ਖੁਦਗਰਜ਼ੀ ਨੂੰ ਅਸ ਆਪਣੀ ਮੁਹੱਬਤ ਦੀ ਚਾਦਰ ਨਾਲ ਢਕ ਲਿਆ ਹੈ। ਖੁਦਾ ਇਸ ਚਾਦਰ ਨੂੰ ਹਮੇਸ਼ਾ ਸਲਾਮਤ ਰੱਖੇ।”
ਹਸਨ ਅਲੀ ਨੇ ਦੁਬਈ ਦੇ ਇਕ ਹੋਟਲ ਵਿਚ ਬੀਤੇ ਦਿਨ ਸ਼ਾਮੀਆ ਨਾਲ ਨਿਕਾਹ ਕੀਤਾ ਹੈ। ਸ਼ਾਮੀਆ ਨੇ ਮਾਨਵ ਰਚਨਾ ਯੂਨੀਵਰਸਿਟੀ ਤੋਂ ਏਅਰੋਨਾਟਿਕਸ ਦੀ ਡਿਗਰੀ ਲਈ ਹੈ ਤੇ ਉਸ ਨੇ ਇੰਗਲੈਂਡ ਵਿਚ ਵੀ ਪੜ੍ਹਾਈ ਕੀਤੀ ਹੈ। ਹਸਨ ਤੇ ਸ਼ਾਮੀਆ ਦੇ ਰਿਸ਼ਤੇ ਸਬੰਧੀ ਉਸ ਦੇ ਪਿਤਾ ਲਿਆਕ ਨੇ ਦੱਸਿਆ ਕਿ ਉਸ ਦਾ ਪਰਦਾਦਾ 2 ਭਰਾ ਸਨ। ਇਨ੍ਹਾਂ ਵਿਚੋਂ ਇਕ ਪਰਿਵਾਰ ਬਟਵਾਰੇ ਦੇ ਸਮੇਂ ਪਾਕਿਸਤਾਨ ਚਲਾ ਗਿਆ ਸੀ। ਉਨ੍ਹਾਂ ਦੀਆਂ ਪੀੜ੍ਹੀਆਂ ਅਜੇ ਵੀ ਪਾਕਿਸਤਾਨ ਦੇ ਕਸੂਰ ਜ਼ਿਲੇ ਦੇ ਕੱਚੀ ਕੋਠੀ ਨਈਯਾਕੀ ਵਿਚ ਰਹਿੰਦੀਆਂ ਹਨ। ਉਨ੍ਹਾਂ ਰਾਹ ਹੀ ਇਹ ਰਿਸ਼ਤਾ ਪ੍ਰਵਾਨ ਚੜ੍ਹਿਆ ਹੈ।