ਸਮੱਗਰੀ
2 ਚਮਚ ਤੇਲ
1 ਚਮਚ ਅਦਰਕ
1 ਚਮਚ ਹਰੀ ਮਿਰਚ
1/2 ਚਮਚ ਹਿੰਗ
100 ਗ੍ਰਾਮ ਟਮਾਟਰ
10 ਗ੍ਰਾਮ ਪੁਦੀਨਾ
400 ਗ੍ਰਾਮ ਪਨੀਰ (ਕਦੂਕਸ ਕੀਤਾ ਹੋਇਆ)
1 ਚਮਚ ਕਾਲਾ ਨਮਕ
ਸਲਾਦ
ਬ੍ਰੈਂਡ ਸਲਾਇਸ
ਬਟਰ
ਬਣਾਉਣ ਦੀ ਵਿਧੀ
1. ਇਕ ਪੈਨ ਵਿੱਚ ਤੇਲ ਗਰਮ ਕਰਕੇ ਅਦਰਕ ਅਤੇ ਹਰੀ ਮਿਰਚ ਪਾ ਕੇ ਫ਼੍ਰਾਈ ਕਰੋ। ਫ਼ਿਰ ਇਸ ਵਿੱਚ ਪੁਦੀਨਾ ਪਾ ਕੇ ਮਿਕਸ ਕਰੋ।
2. ਇਸ ਤੋਂ ਬਾਅਦ ਇਸ ਵਿੱਚ ਪਨੀਰ ਪਾ ਕੇ ਦੁਬਾਰਾ ਮਿਕਸ ਕਰੋ ਅਤੇ 3-5 ਮਿਨਟ ਲਈ ਪਕਾਓ।
3. ਫ਼ਿਰ ਇਸ ਵਿੱਚ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਗੈਸ ਤੋਂ ਹਟਾ ਕੇ ਬਾਊਲ ਵਿੱਚ ਕੱਢ ਲਓ।
4. ਦੋ ਬ੍ਰੈਡ ਸਲਾਇਸ ਲਓ ਅਤੇ ਬਟਰ ਲਗਾਓ। ਫ਼ਿਰ ਇਸ ‘ਤੇ ਸਲਾਦ ਰੱਖ ਕੇ ਪਨੀਰ ਦਾ ਮਿਕਸਚਰ ਰੱਖੋ। ਬਾਅਦ ਵਿੱਚ ਬ੍ਰੈਡ ਸਲਾਇਸ ਨਾਲ ਢੱਕ ਦਿਓ।
5. ਫ਼ਿਰ ਬ੍ਰੈਡ ਸਲਾਇਸ ਨੂੰ ਗ੍ਰਿਲ ਮਸ਼ੀਨ ‘ਤੇ ਰੱਖੋ ਅਤੇ ਥੋੜ੍ਹਾ ਜਿਹਾ ਬਟਰ ਲਗਾਓ। ਫ਼ਿਰ 5-7 ਮਿੰਟ ਲਈ ਪਕਾਓ।
6. ਪਨੀਰ ਭੁਰਜੀ ਸੈਂਡਵਿੱਚ ਤਿਆਰ ਹੈ। ਕੈਚਅੱਪ ਦੇ ਨਾਲ ਸਰਵ ਕਰੋ।