ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫ਼ਿਟਨੈੱਸ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ। ਯੋਗ ਰਾਹੀਂ ਸ਼ਿਲਪਾ ਸ਼ੈੱਟੀ ਫ਼ਿਟਨੈੱਸ ਨੂੰ ਲੈ ਕੇ ਕਾਫ਼ੀ ਕੰਮ ਕਰ ਰਹੀ ਹੈ ਅਤੇ ਉਹ ਇੱਕ ਫ਼ਿਟਨੈੱਸ ਐਪ ਵੀ ਲਾਂਚ ਕਰ ਚੁੱਕੀ ਹੈ। ਹੁਣ ਉਹ ਲੋਕਾਂ ਦੀ ਫ਼ਿਟਨੈੱਸ ਲਈ ਕੇਂਦਰ ਸਰਕਾਰ ਨਾਲ ਮਿਲਕੇ ਕੰਮ ਕਰੇਗੀ। ਜੀ ਹਾਂ, ਸ਼ਿਲਪਾ ਸ਼ੈੱਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਐਡਵਾਜ਼ਸਰੀ ਕਮੇਟੀ ‘ਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੇਂਦਰ ਸਰਕਾਰ ਦੇ ‘ਫ਼ਿੱਟ ਇੰਡੀਆ’ ਮੁਹਿੰਮ ਲਈ ਬਣਾਈ ਗਈ ਹੈ, ਜਿਸ ‘ਚ ਸ਼ਿਲਪਾ ਸ਼ੈੱਟੀ ਨੂੰ ਮੈਂਬਰ ਬਣਾਇਆ ਗਿਆ ਹੈ। ਸ਼ਿਲਪਾ ਸ਼ੈੱਟੀ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਸ਼ਿਲਪਾ ਸ਼ੈੱਟੀ ਨੇ ਟਵੀਟ ‘ਤੇ ਪੋਸਟ ਕੀਤਾ ਹੈ।
ਦੱਸਣਯੋਗ ਹੈ ਕਿ 29 ਅਗਸਤ ਨੂੰ ਇਸ ਮੁਹਿੰਮ ਨੂੰ ਲਾਂਚ ਕੀਤਾ ਜਾਵੇਗਾ। ਸ਼ਿਲਪਾ ਸ਼ੈੱਟੀ 13 ਸਾਲ ਬਾਅਦ ‘ਨਿਕੰਮਾ’ ਨਾਲ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ। ਫ਼ਿੱਟ ਇੰਡੀਆ ਮੁਹਿੰਮ ਦਾ ਮਕਸੱਦ ਦੇਸ਼ ਦੇ ਨਾਗਰਿਕਾਂ ਅਤੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ‘ਚ ਸਰੀਰਕ ਗਤੀਵਿਧੀਆਂ ਨੂੰ ਵਿਕਸਤ ਕਰਨਾ ਹੈ। ਫ਼ਿੱਟ ਇੰਡੀਆ ਪ੍ਰੋਗਰਾਮ ਨੂੰ ਦੇਸ਼ ਭਰ ਦੇ ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ‘ਚ ਵੀ ਵੱਡੀ ਸਕ੍ਰੀਨ ‘ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਪੀ. ਐੱਮ. ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਵੀ ਇਸ ਦੀ ਚਰਚਾ ਕੀਤੀ ਸੀ।