ਲਖਨਊ—ਬਸਪਾ ਤੋਂ ਬਾਅਦ ਹੁਣ ਸਮਾਜਵਾਦੀ ਪਾਰਟੀ ਨੇ ਵੀ ਉਪ ਚੋਣਾਂ ਲਈ ਆਪਣੇ ਇੱਕ ਉਮੀਦਵਾਰ ਦਾ ਐਲਾਨ ਕੀਤਾ ਹੈ। ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਫਿਰੋਜ਼ਾਬਾਦ ਦੇ ਟੁੰਡਲਾ ਵਿਧਾਨ ਸਭਾ ਖੇਤਰ ਤੋਂ ਸ਼੍ਰੀ ਮਹਾਰਾਜ ਸਿੰਘ ਧਨਗਰ ਨੂੰ ਉਮੀਦਵਾਰ ਬਣਾਇਆ ਗਿਆ। ਮਾਹਰਾਂ ਮੁਤਾਬਕ ਸਪਾ ਜਲਦੀ ਹੀ ਆਪਣੇ ਬਾਕੀ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਖਾਲੀ ਹੋਈਆਂ 13 ਸੀਟਾਂ ਲਈ ਉਪ ਚੋਣਾਂ ਹੋਣੀਆਂ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬਸਪਾ ਸੁਪ੍ਰੀਮੋ ਮਾਇਆਵਤੀ ਨੇ ਆਪਣੇ 12 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ ਅਤੇ ਜਲਾਲਪੁਰ ਸੀਟ ਤੋਂ ਉਨ੍ਹਾਂ ਨੇ ਹੁਣ ਤੱਕ ਆਪਣਾ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਲੋਕ ਸਭਾ ਚੋਣਾਂ ’ਚ ਸਪਾ ਨਾਲ ਮਿਲ ਕੇ ਚੋਣਾਂ ਲੜਨ ਵਾਲੀ ਮਾਇਆਵਤੀ ਨੇ ਉਪਚੋਣਾਂ ਦੀਆਂ ਕੁੱਲ 13 ਸੀਟਾਂ ਇਕੱਲੇ ਲੜ੍ਹਨ ਦਾ ਐਲਾਨ ਕੀਤਾ ਹੈ।