ਪਠਾਨਕੋਟ : ਭਾਰਤੀ ਏਅਰਫੋਰਸ ਦੇ ਬੇੜੇ ’ਚ ਅਪਾਚੇ ਏ.ਐੱਚ. ਈ ਹੈਲੀਕਾਪਟਰ ਸ਼ਾਮਲ ਹੋ ਚੁੱਕਾ ਹੈ। 3 ਸਤੰਬਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਠਾਨਕੋਟ ਏਅਰਬੇਸ ’ਚ ਇਨ੍ਹਾਂ ਲੜਾਕੂ ਹੈਲੀਕਾਪਟਰਾਂ ਨੂੰ ਲਾਂਚ ਕਰਨਗੇ।
ਉਥੇ ਹੀ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਲਿਹਾਜ ਤੋਂ ਏਅਰਫੋਰਸ ਦੇ ਵਿੰਗ ਕਮਾਂਡਰ ਅਭਿਨੰਦਨ ਵੀ ਲਾਂਚਿੰਗ ਸਮਾਗਮ ਦਾ ਹਿੱਸਾ ਬਣਨਗੇ। ਇਸ ਸਮਾਗਮ ਦੌਰਾਨ ਉਹ ਮਿਗ-21 ਨੂੰ ਉਡਾਉਣਗੇ। ਇਸ ਰਸਮ ਤੋਂ ਬਾਅਦ ਅਪਾਚੇ-64 ਈ ਹੈਲੀਕਾਪਟਰ ਨੂੰ ਪਠਾਨਕੋਟ ਏਅਰਬੇਸ ’ਤੇ ਹੀ ਤਾਇਨਾਤ ਕਰ ਦਿੱਤਾ ਜਾਵੇਗਾ।
ਜਨਵਰੀ 2016 ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ਏਅਰਬੇਸ ਸੁਰਖੀਆਂ ’ਚ ਆਇਆ ਸੀ। 1971 ਤੇ 1965 ਦੀ ਜੰਗ ’ਚ ਪਾਕਿਸਤਾਨੀ ਏਅਰਫੋਰਸ ਨੇ ਸਭ ਤੋਂ ਪਹਿਲਾਂ ਪਠਾਨਕੋਟ ਏਅਰਬੇਸ ਨੂੰ ਹੀ ਨਿਸ਼ਾਨਾ ਬਣਾਇਆ ਸੀ। 1971 ਦੇ ਯੁੱਧ ’ਚ ਪਠਾਨਕੋਟ ਸਮੇਤ ਏਅਰਫੋਰਸ ਸਟੇਸ਼ਨ ’ਤੇ ਕੁਲ 53 ਵਾਰ ਹਮਲਾ ਹੋਇਆ ਸੀ। ਪਠਾਨਕੋਟ ਏਅਰਬੇਸ ਪਾਕਿ ਤੇ ਚੀਨ ਸਰਹੱਦਾਂ ਤੱਕ ਨਿਗਰਾਨੀ ’ਚ ਕੁਸ਼ਲ ਹੈ।