ਤਿਰੂਵੰਤਪੁਰਮ—ਕੇਰਲ ਦੇ ਕੋਝੀਕੋਡ ਜ਼ਿਲੇ ਦੇ ਇੱਕ ਕਾਲਜ ’ਚ 30 ਤੋਂ ਜ਼ਿਆਦਾ ਵਿਦਿਆਰਥੀਆਂ ’ਤੇ ਪਾਕਿਸਤਾਨ ਦਾ ਝੰਡਾ ਲਹਿਰਾਉਣ ’ਤੇ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਪੈਰਾਮਬਰਾ ਸਿਲਵਰ ਕਾਲਜ ’ਚ ਯੂਨੀਅਨ ਚੋਣਾਂ ਦੇ ਪ੍ਰਚਾਰ ਦੌਰਾਨ ਮੁਸਲਿਮ ਸਟੂਡੈਂਟ ਫ੍ਰੰਟ (ਐੱਮ. ਐੱਸ. ਐੱਫ) ਦੇ ਵਿਦਿਆਰਥੀਆਂ ਨੇ ਪਾਕਿਸਤਾਨੀ ਝੰਡਾ ਲਹਿਰਾਇਆ ਸੀ। ਮਾਮਲੇ ’ਚ 30 ਤੋਂ ਜ਼ਿਆਦਾ ਵਿਦਿਆਰਥੀਆਂ ਖਿਲਾਫ 143, 147, 153 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਐੱਮ. ਐੱਸ. ਐੱਫ ਦਾ ਝੰਡਾ ਹੈ, ਜੋ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਵਰਗਾ ਲੱਗਦਾ ਹੈ। ਕਾਲਜ ਦੇ ਗਵਰਨਿੰਗ ਬਾਡੀ ਦੇ ਪ੍ਰਧਾਨ ਏ. ਕੇ. ਥਾਰੂਵਯੀ ਨੇ ਕਿਹਾ ਕਿ ਐੱਮ. ਐੱਸ. ਐੱਫ. ਝੰਡੇ ਨੂੰ ਉਲਟਾ ਰੱਖਿਆ ਗਿਆ ਸੀ, ਜਿਸ ਤੋਂ ਝੰਡਾ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਵਰਗਾ ਲੱਗ ਰਿਹਾ ਸੀ।