ਸ਼ਾਹਜ਼ਹਾਨਪੁਰ—ਸਵਾਮੀ ਚਿਨਮਯਾਨੰਦ ਮਾਮਲੇ ’ਚ ਸੁਪਰੀਮ ਕੋਰਟ ਦੇ ਆਦੇਸ਼ ’ਤੇ ਦਿੱਲੀ ਪੁਲਸ ਦੀ ਇੱਕ ਟੀਮ ਅੱਜ ਭਾਵ ਸ਼ਨੀਵਾਰ ਇੱਥੋ ਪੀੜਤ ਲੜਕੀ ਦੇ ਮਾਤਾ-ਪਿਤਾ ਨੂੰ ਉਸ ਨਾਲ ਮਿਲਵਾਉਣ ਲਈ ਦਿੱਲੀ ਲੈ ਕੇ ਰਵਾਨਾ ਹੋ ਗਈ।
ਦੱਸ ਦੇਈਏ ਕਿ ਪੀੜਤਾ ਦੇ ਪਿਤਾ ਨੇ ਫੋਨ ’ਤੇ ਦੱਸਿਆ ਕਿ ਅੱਜ ਦਿੱਲੀ ਪੁਲਸ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਮਿਲੇ ਆਦੇਸ਼ ਮੁਤਾਬਕ ਬੇਟੀ (ਪੀੜਤਾ) ਨੂੰ ਮਿਲਵਾਉਣ ਲਈ ਦਿੱਲੀ ਲਈ ਲਿਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਦਿੱਲੀ ਤੋਂ ਆਈ ਟੀਮ ’ਚ ਇੱਕ ਸਬ-ਇੰਸਪੈਕਟਕ, ਇੱਕ ਮਹਿਲਾ ਸਬ ਇੰਸਪੈਕਟਰ ਤੋਂ ਇਲਾਵਾ 4 ਪੁਲਸ ਕਰਮਚਾਰੀ ਆਏ। ਇਸ ਤੋਂ ਇਲਾਵਾ ਦੋ ਗੱਡੀਆਂ ਰਾਹੀਂ ਲੜਕੀ ਦੇ ਮਾਤਾ-ਪਿਤਾ, ਛੋਟੀ ਭੈਣ ਸਮੇਤ ਭਰਾ ਦਿੱਲੀ ਰਵਾਨਾ ਹੋ ਗਏ।