ਨਵੀਂ ਦਿੱਲੀ—ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ-ਕਸ਼ਮੀਰ ’ਚ ਧਾਰਾ 370 ਹਟਾਉਣ ਦਾ ਵਿਰੋਧ ਕਰਨ ’ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਵਿੰਨਿ੍ਹਆ। ਅਮਿਤ ਸ਼ਾਹ ਨੇ ਅੱਜ ਕੇਂਦਰ ਸ਼ਾਸ਼ਿਤ ਪ੍ਰਦੇਸ਼ ਦਾਦਰਾ ਨਗਰ ਹਵੇਲੀ ’ਚ ਸੰਬੋਧਨ ਦੌਰਾਨ ਕਿਹਾ ਹੈ ਕਿ ਧਾਰਾ 370 ’ਤੇ ਰਾਹੁਲ ਗਾਂਧੀ ਦੇ ਬਿਆਨ ਦੀ ਪਾਕਿਸਤਾਨ ਦੇ ਸੰਸਦ ’ਚ ਤਾਰੀਫ ਹੁੰਦੀ ਹੈ। ਉਨ੍ਹਾਂ ਦੇ ਇਸ ਬਿਆਨ ਨੂੰ ਪਾਕਿਸਤਾਨ ਯੂ. ਐੱਨ. ’ਚ ਆਪਣੀ ਪਟੀਸ਼ਨ ’ਚ ਸ਼ਾਮਲ ਕਰਦਾ ਹੈ। ਇਸ ਦੇ ਲਈ ਕਾਂਗਰਸੀਆਂ ਨੂੰ ਸ਼ਰਮ ਆਉਣਾ ਚਾਹੀਦੀ ਹੈ। ਸ਼ਾਹ ਨੇ ਦੱਸਿਆ ਹੈ ਕਿ ਪਿਛਲੇ ਸੰਸਦ ਸੈਸ਼ਨ ’ਚ ਪੀ. ਐੱਮ. ਮੋਦੀ ਨੇ ਇਤਿਹਾਸਿਕ ਫੈਸਲਾ ਲਿਆ। ਧਾਰਾ 370 ਅਤੇ 35ਏ ਦੇਸ਼ ਦੇ ਏਕੀਕਰਣ ’ਚ ਰੁਕਾਵਟ ਸੀ।
ਅਮਿਤ ਸ਼ਾਹ ਨੇ ਇਹ ਵੀ ਦੱਸਿਆ ਕਿ ਮੋਦੀ ਜੀ ਦੁਬਾਰਾ ਪ੍ਰਧਾਨਮੰਤਰੀ ਬਣਨ ’ਤੇ ਉਨ੍ਹਾਂ ਨੇ ਪਹਿਲੇ ਹੀ ਸੈਸ਼ਨ ਦੌਰਾਨ ਧਾਰਾ 370 ਨੂੰ ਖਤਮ ਕਰ ਦਿੱਤਾ। ਮੋਦੀ ਜੀ ਤੋਂ ਇਲਾਵਾ ਇਹ ਕੰਮ ਕੋਈ ਵੀ ਨਹੀਂ ਕਰ ਸਕਦਾ ਸੀ। ਸ਼ਾਹ ਨੇ ਕਿਹਾ ਕਿ ਧਾਰਾ 370 ਹਟਾਉਣ ਨਾਲ ਜੰਮੂ-ਕਸ਼ਮੀਰ ’ਚ ਵਿਕਾਸ ਦੇ ਰਸਤੇ ਖੁੱਲ ਗਏ ਹਨ ਅਤੇ ਇਹ ਕਦਮ ਅੱਤਵਾਦ ਦੇ ਤਾਬੂਤ ’ਚ ਆਖਰੀ ਕਿੱਲ ਵਰਗਾ ਹੈ। ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਨੂੰ ਪੂਰੀ ਤਰ੍ਹਾਂ ਨਾਲ ਭਾਰਤ ਨਾਲ ਮਿਲਾਉਣ ਦਾ ਕੰਮ ਹੋਇਆ ਹੈ। ਸਾਰੇ ਲੋਕ ਇਸ ਫੈਸਲੇ ’ਤੇ ਸਰਕਾਰ ਦੇ ਨਾਲ ਹਨ ਪਰ ਕੁਝ ਲੋਕ ਇਸ ਦਾ ਵੀ ਵਿਰੋਧ ਕਰ ਰਹੇ ਹਨ।
ਸ਼ਾਹ ਨੇ ਕਿਹੈ ਕਿ ਪਿਛਲੇ 70 ਸਾਲਾਂ ਤੋਂ ਦੇਸ਼ ’ਚ ਕਈ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਪਰ ਕਿਸੇ ਨੇ ਵੀ ਧਾਰਾ 370 ਹਟਾਉਣ ਦੀ ਹਿੰਮਤ ਨਹੀਂ ਸੀ। ਇਹ ਕਦਮ ਚੁੱਕਣ ਤੋਂ ਬਾਅਦ ਕਸ਼ਮੀਰ ’ਚ ਪੂਰੀ ਤਰ੍ਹਾਂ ਸ਼ਾਂਤੀ ਹੈ। ਉਨ੍ਹਾਂ ਨੇ ਦੱਸਿਆ ਕਿ ਧਾਰਾ 370 ਹਟਾਉਣ ਤੋਂ ਬਾਅਦ ਉੱਥੇ ਕੋਈ ਵੀ ਗੋਲੀ ਚਲਾਉਣ ਦੀ ਜਰੂਰਤ ਹੀਂ ਪਈ ਅਤੇ ਹੀ ਕਿਸੇ ਦੀ ਜਾਨ ਗਈ।