ਭਿੰਡ— ਅਕਸਰ ਬਿਆਨਾਂ ਲਈ ਚਰਚਾ ‘ਚ ਰਹਿਣ ਵਾਲੇ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਸੀ. ਐੱਮ. ਦਿਗਵਿਜੇ ਸਿੰਘ ਨੇ ਵਿਵਾਦਿਤ ਬਿਆਨ ਦੇ ਦਿੱਤਾ ਹੈ | ਉਨ੍ਹਾਂ ਦੇ ਇਸ ਬਿਆਨ ‘ਤੇ ਸਿਆਸੀ ਬਖੇੜਾ ਖੜ੍ਹਾ ਹੋ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਇੰਟਰ ਸਰਵਿਸੇਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਲਈ ਅੱਜ ਦੇ ਸਮੇਂ ‘ਚ ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਜਾਸੂਸੀ ਕਰਦੇ ਹਨ | ਸ਼ਨੀਵਾਰ ਨੂੰ ਸੂਬੇ ਦੇ ਭਿੰੜ ਜ਼ਿਲੇ ਵਿਚ ਇਕ ਪ੍ਰੋਗਰਾਮ ਦੌਰਾਨ ਦਿਗਵਿਜੇ ਸਿੰਘ ਨੇ ਕਿਹਾ ਕਿ ਬਜਰੰਗ ਦਲ, ਭਾਜਪਾ ਪਾਰਟੀ, ਆਈ. ਐੱਸ. ਆਈ. ਤੋਂ ਪੈਸਾ ਲੈ ਰਹੀ ਹੈ | ਇਸ ‘ਤੇ ਧਿਆਨ ਦੇਣ ਦੀ ਲੋੜ ਹੈ | ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਪਾਕਿਸਤਾਨ ਦੇ ਆਈ. ਐੱਸ. ਆਈ. ਲਈ ਜਾਸੂਸੀ ਕਰ ਰਹੇ ਹਨ | ਇਸ ਨੂੰ ਸਾਨੂੰ ਸਮਝਣਾ ਚਾਹੀਦਾ ਹੈ |
ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਦਿਗਵਿਜੇ ਨੇ ਨਿਸ਼ਾਨਾ ਸਾਧਿਆ | ਉਨ੍ਹਾਂ ਨੇ ਕਿਹਾ ਕਿ ਇਸ ਸਰਕਾਰ ‘ਚ ਅਰਥਵਿਵਸਥਾ ਵਿਗੜ ਰਹੀ ਹੈ | ਨੌਕਰੀਆਂ ਵੀ ਨਹੀਂ ਹਨ | ਸਰਕਾਰੀ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਆਰ. ਬੀ. ਆਈ. ਤੋਂ ਫੰਡ ਲੈ ਕੇ ਕੰਮ ਕਰ ਰਹੀ ਹੈ | ਦਿਗਵਿਜੇ ਦੇ ਇਸ ਬਿਆਨ ‘ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਸਾਨੂੰ ਰਾਸ਼ਟਰੀਅਤਾ ਦਾ ਪਾਠ ਨਾ ਪੜ੍ਹਾਉਣ |