ਸ਼ਿਮਲਾ—ਹਿਮਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਨਾਲ ਹੋਣ ਵਾਲੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਿਮਲਾ ਜ਼ਿਲੇ ’ਚ ਰੋਹੜੂ ਦੇ ਚਿੜਗਾਂਵ ਪਿੰਡ ’ਚ ਸ਼ਨੀਵਾਰ ਰਾਤ ਨੂੰ ਬੱਦਲ ਫੱਟਣ ਕਾਰਨ ਗੜਸਾਰੀ ਨਾਲੇ ’ਚ ਪਾਣੀ ਦਾ ਪੱਧਰ ਵੱਧ ਗਿਆ ਅਤੇ ਹੜ੍ਹ ਆਉਣ ਕਾਰਨ ਮਹਿਲਾ ਮੰਡਲ ਦੀ ਇਮਾਰਤ ਕਾਫੀ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੀ ਪੁਲਸ ਨੇ ਨੁਕਸਾਨ ਦਾ ਜਾਇਜ਼ਾ ਲਿਆ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਪ੍ਰਾਇਮਰੀ ਸਕੂਲ ਦੀ ਇਮਾਰਤ ਭਾਰੀ ਬਾਰਿਸ਼ ਕਾਰਨ ਨੁਕਸਾਨੀ ਗਈ ਸੀ, ਜਿਸ ਕਾਰਨ ਮਹਿਲਾ ਮੰਡਲ ਦੀ ਇਮਾਰਤ ’ਚ ਸਕੂਲ ਸ਼ਿਫਟ ਕੀਤਾ ਗਿਆ ਸੀ।