ਚੰਡੀਗੜ੍ਹ : ਸਰਕਾਰਾਂ ਵਲੋਂ ਗਲੀਆਂ-ਸੜਕਾਂ ’ਤੇ ਘੁੰਮਦੇ ਅਵਾਰਾ ਪਸ਼ੂਆਂ ’ਤੇ ਲਗਾਮ ਨਾ ਕੱਸਣ ਕਾਰਨ ਸੂਬੇ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ ਕਿਉਂਕਿ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਹਰ ਤੀਜੇ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਿਆ ਹੁੰਦਾ ਹੈ, ਜਿਸ ਕਾਰਨ ਕਈ ਵਾਰ ਲੋਕਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਦੇ ਗ੍ਰਹਿ ਜ਼ਿਲੇ ਪਟਿਆਲਾ ’ਚ ਪਿਛਲੇ ਇਕ ਮਹੀਨੇ ਦੌਰਾਨ ਅਜਿਹੇ ਹਾਦਸਿਆਂ ’ਚ 4 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸੇ ਸਾਲ ਅਗਸਤ ਮਹੀਨੇ ਦੌਰਾਨ ਸੰਗਰੂਰ ’ਚ ਅਜਿਹੇ ਹਾਦਸਿਆਂ ਕਾਰਨ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਅੰਦਾਜ਼ੇ ਮੁਤਾਬਕ ਸੂਬੇ ’ਚ ਕਰੀਬ 1.1 ਲੱਖ ਅਵਾਰਾ ਪਸ਼ੂ ਸੜਕਾਂ ’ਤੇ ਖੁੱਲ੍ਹੇਆਮ ਘੁੰਮ ਰਹੇ ਹਨ।
ਸੂਬਾ ਪੁਲਸ ਵਲੋਂ ਆਵਾਜਾਈ ਮੰਤਰਾਲੇ ਨੂੰ ਮੁਹੱਈਆ ਕਰਾਏ ਗਏ ਰਿਕਾਰਡ ਮੁਤਾਬਕ ਸਾਲ 2018 ’ਚ ਅਵਾਰਾ ਪਸ਼ੂਆਂ ਕਾਰਨ 114 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 11 ਵਿਅਕਤੀ ਬੁਰੀ ਤਰ੍ਹਾਂ ਜ਼ਖਮÄ ਹੋਏ ਹਨ। ਸੂਬੇ ’ਚ 472 ਗਊਸ਼ਾਲਾਵਾਂ ਹਨ, ਜਿਨ੍ਹਾਂ ’ਚ 4 ਲੱਖ ਦੇ ਕਰੀਬ ਗਊਆਂ ਦੇ ਰਹਿਣ ਦਾ ਇੰਤਜ਼ਾਮ ਹੈ ਪਰ ਸੜਕਾਂ ’ਤੇ ਅਵਾਰਾ ਪਸ਼ੂਆਂ ਦੀ ਗਿਣਤੀ 1.1 ਲੱਖ ਦੇ ਆਂਕੜੇ ਨੂੰ ਛੂਹ ਗਈ ਹੈ। ਅਧਿਕਾਰਤ ਰਿਕਾਰਡ ਮੁਤਾਬਕ ਸਾਲ 2016 ਤੋਂ 34 ਲੱਖ ਦੇ ਕਰੀਬ ‘ਕਾਊ ਸੈੱਸ’ ਸਥਾਨਕ ਸਰਕਾਰਾਂ ਬਾਰੇ ਵਿਭਾਗ ਵਲੋਂ ਇਕੱਠਾ ਗਿਆ ਹੈ ਪਰ ਇਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਨਹÄ ਕੀਤਾ ਗਿਆ। ਸਿਰਫ 25 ਕਰੋੜ ਰੁਪਿਆ ਪਸ਼ੂਆਂ ਦੇ ਖਾਣੇ ਲਈ ਵੰਡਿਆ ਗਿਆ ਹੈ। ਇਸ ਬਾਰੇ ਬੋਲਦਿਆਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਕਹਿਣਾ ਹੈ ਕਿ ਇਹ ਇਕ ਗੰਭੀਰ ਸਮੱਸਿਆ ਹੈ ਅਤੇ ਇਸ ਨੂੰ ਦੂਰ ਕਰਨ ਲਈ ਕਾਫੀ ਫੰਡਾਂ ਦੀ ਲੋੜ ਹੈ