ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਰਾਜ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਰਾਜ ਦੇ ਕਿਸਾਨਾਂ ਲਈ 4,750 ਕਰੋੜ ਰੁਪਏ ਪੈਕੇਜ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਤਿੰਨ ਯੋਜਨਾਵਾਂ ’ਚ ਫਸਲ ਲੋਨ ’ਤੇ ਜ਼ੁਰਮਾਨਾ ਅਤੇ ਵਿਆਜ਼ ਮੁਆਫ਼ ਕ ਦਿੱਤਾ।
10 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ
ਖੱਟੜ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,‘‘ਕੁੱਲ ਮਿਲਾ ਕੇ ਅਸÄ ਕਿਸਾਨਾਂ ਲਈ 5 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਹ ਕਿਸਾਨਾਂ ਲਈ ਇਕ ਵੱਡੀ ਰਾਹਤ ਹੋਵੇਗੀ ਅਤੇ ਇਸ ਨਾਲ 10 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ।’’ ਖੱਟੜ ਨੇ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਕਮੇਟੀਆਂ (ਪੀ.ਏ.ਸੀ.ਐੱਸ.) ਤੋਂ ਲਏ ਗਏ ਕਰਜ਼ਿਆਂ ’ਤੇ ਜ਼ੁਰਮਾਨਾ ਵੀ ਮੁਆਫ਼ ਕਰ ਦਿੱਤਾ, ਜਿਸ ’ਚ ਕਿਹਾ ਗਿਆ ਸੀ ਕਿ 8.25 ਲੱਖ ਕਿਸਾਨਾਂ ਨੇ ਕਰਜ਼ਾ ਚੁਕਾਉਣ ’ਚ ਚੂਕ ਕੀਤੀ ਹੈ।
ਹਰ ਸਾਲ ਮਿਲਣਗੇ 6 ਹਜ਼ਾਰ ਰੁਪਏ
ਦੱਸਣਯੋਗ ਹੈ ਕਿ ‘ਮੁੱਖ ਮੰਤਰੀ ਪਰਿਵਾਰ ਸਮਰਿਧੀ ਯੋਜਨਾ’ ਦੀ ਸ਼ੁਰੂਆਤ ਖੱਟੜ ਨੇ ਪੰਚਕੂਲਾ ’ਚ ਇਕ ਪ੍ਰੋਗਰਾਮ ਦੌਰਾਨ ਕੀਤੀ। ਇਸ ਯੋਜਨਾ ਦਾ ਟੀਚਾ ਆਰਥਿਕ ਰੂਪ ਨਾਲ ਕਮਜ਼ੋਰ ਵਰਗ ਨੂੰ ਲਾਭ ਪਹੁੰਚਾਉਣਾ ਹੈ। ਇਸ ਯੋਜਨਾ ਦੀ ਸ਼ੁਰੂਆਤ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੋਈ ਹੈ। ਰਾਜ ’ਚ ਅਕਤੂਬਰ ’ਚ ਚੋਣਾਂ ਹੋਣ ਵਾਲੀਆਂ ਹਨ। ਖੱਟੜ ਨੇ ਕਿਹਾ ਕਿ ਇਸ ਯੋਜਨਾ ਦੇ ਅਧੀਨ ਸਲਾਨਾ 1.80 ਲੱਖ ਰੁਪਏ ਤੋਂ ਘੱਟ ਆਮਦਨ ਅਤੇ 2 ਹੈਕਟੇਅਰ ਜ਼ਮੀਨ ਰੱਖਣ ਵਾਲੇ ਪਰਿਵਾਰ ਨੂੰ 6 ਹਜ਼ਾਰ ਰੁਪਏ ਦੀ ਆਰਥਿਕ ਮਦਦ ਹਰ ਸਾਲ ਦਿੱਤੀ ਜਾਵੇਗੀ। ਖੱਟੜ ਨੇ ਸ਼ੁੱਕਰਵਾਰ ਨੂੰ ਇਕ ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਦੇ ਅਧੀਨ ਉਨ੍ਹਾਂ ਲੋਕਾਂ ਨੂੰ 6 ਹਜ਼ਾਰ ਰੁਪਏ ਹਰ ਸਾਲ ਦਿੱਤੇ ਜਾਣਗੇ। ਜਿਨ੍ਹਾਂ ਕਿਸਾਨਾਂ ਨੇ 5 ਲੱਖ ਰੁਪਏ ਦਾ ਕਰਜ਼ ਲਿਆ ਹੈ, ਉਨ੍ਹਾਂ ਨੂੰ ਹੁਣ 12-15 ਫੀਸਦੀ ਦੇ ਬਦਲੇ ਸਿਰਫ 2 ਫੀਸਦੀ ਵਿਆਜ਼ ਦੇਣਾ ਹੋਵੇਗਾ।