ਪੰਜਾਬੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਐਮੀ ਵਿਰਕ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਵੱਡੀਆਂ ਬੁਲੰਦੀਆਂ ਛੂਹੀਆਂ ਹਨ। ਆਪਣੀ ਡੈਬਿਊ ਫ਼ਿਲਮ ’83 ਦੀ ਸ਼ੂਟਿੰਗ ਤੋਂ ਬਾਅਦ ਹੁਣ ਐਮੀ ਵਿਰਕ ਦੀ ਝੋਲੀ ‘ਚ ਇੱਕ ਹੋਰ ਬੌਲੀਵੁਡ ਫ਼ਿਲਮ ਆ ਚੁੱਕੀ ਹੈ। ਜੀ ਹਾਂ, ਇਸ ਗੱਲ ਦੀ ਜਾਣਕਾਰੀ ਐਮੀ ਵਿਰਕ ਨੇ ਦਿੱਤੀ ਹੈ। ਦੱਸ ਦਈਏ ਕਿ ਐਮੀ ਵਿਰਕ ਦੀ ਦੂਜੀ ਬੌਲੀਵੁਡ ਫ਼ਿਲਮ ਦਾ ਨਾਂ ਭੁਜ ਦਾ ਪ੍ਰਾਈਡ ਔਫ਼ ਇੰਡੀਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਐਮੀ ਵਿਰਕ ਨੇ ਇਨਸਟਾਗ੍ਰੈਮ ਐਕਾਊਂਟ ਦੀ ਸੋਟਰੀ ‘ਚ ਸ਼ੇਅਰ ਕੀਤੀਆਂ ਹਨ।
ਦੱਸਣਯੋਗ ਹੈ ਕਿ ਫ਼ਿਲਮ ਭੁਜ ਦਾ ਪ੍ਰਾਈਡ ਔਫ਼ ਇੰਡੀਆ ‘ਚ ਬੌਲੀਵੁਡ ਐਕਟਰ ਅਜੇ ਦੇਵਗਨ ਮੁੱਖ ਭੂਮਿਕਾ ‘ਚ ਹੈ। ਅਜੇ ਦੇਵਗਨ ਇਸ ਫ਼ਿਲਮ ‘ਚ ਸੁਕੁਆਰਡਨ ਲੀਡਰ ਵਿਜੇ ਕਾਰਣਿਕ ਦਾ ਕਿਰਦਾਰ ਨਿਭਾ ਰਿਹੈ। ਇਹ ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ। ਵਿਜੇ ਕਾਰਣਿਕ 1971 ਦੇ ਭਾਰਤ ਪਾਕਿਸਤਾਨ ਯੁੱਧ ਸਮੇਂ ਭੁਜ ਏਅਰਪੋਰਟ ਦੇ ਇੰਚਾਜਰ ਸੀ। ਵਿਜੇ ਕਾਰਣਿਕ ਅਤੇ ਉਸ ਦੀ ਟੀਮ ਅਤੇ 300 ਸਥਾਨਕ ਮਹਿਲਾਵਾਂ ਕਾਰਨ ਵਾਯੂ ਸੈਨਾ ਦੀ ਏਅਰਸਟ੍ਰਿਪ ਦੀ ਮੁਰੰਮਤ ਹੋ ਸਕੀ ਸੀ ਅਤੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾ ਸਕਿਆ ਸੀ। ਅਭਿਸ਼ੇਕ ਦੁਧਾਇਆ ਵਲੋਂ ਫ਼ਿਲਮ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ।
ਅਜੇ ਦੇਵਗਨ ਇਸ ਪ੍ਰੌਜੈਕਟ ਨੂੰ ਲੀਡ ਕਰ ਰਿਹਾ ਹੈ ਅਤੇ ਐਮੀ ਵਿਰਕ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ, ਪਰਿਣੀਤੀ ਚੋਪੜਾ ਵੀ ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ। ਐਮੀ ਵਿਰਕ ਭੁਜ ਦਾ ਪ੍ਰਾਈਡ ਔਫ਼ ਇੰਡੀਆ ‘ਚ ਸੁਕੁਆਰਡਨ ਲੀਡਰ ਫ਼ਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੇ ਹੈ।