ਡਿਪ੍ਰੈਸਨ (ਤਣਾਅ) ਇਕ ਗੰਭੀਰ ਸਮੱਸਿਆ ਹੈ।ਇਹ ਪ੍ਰੇਸਾਨੀ ਔਰਤਾਂ ‘ਚ ਜ਼ਿਆਦਾਤਰ ਦੇਖੀ ਜਾਂਦੀ ਹੈ। ਕੰਮ ਦੇ ਚੱਕਰ ‘ਚ ਔਰਤਾਂ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ। ਕਸਰਤ ਇਕ ਸਭ ਤੋਂ ਚੰਗਾ ਉਪਾਅ ਤਣਾਅ ਤੋਂ ਛੁਟਕਾਰਾ ਪਾਉਣ ਲਈ। ਕਸਰਤ ਦੇ ਬਹੁਤ ਸਾਰੇ ਫਾਇਦੇ ਹਨ ਜੋ ਸਭ ਤੋਂ ਲੁੱਕੇ ਹੋਏ ਹਨ। ਚੱਲੋ ਤੁਹਾਨੂੰ ਕਸਰਤ ਦੇ ਕੁਝ ਅਜਿਹੇ ਫਾਇਦਿਆਂ ਦੇ ਬਾਰੇ ‘ਚ ਦੱਸਦੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਕਸਰਤ ਨੂੰ ਆਪਣੀ ਰੂਟੀਨ ‘ਚ ਸਾਮਲ ਕਰਨਾ ਚਾਹੋਗੇ।
ਚੰਗਾ ਰਹਿੰਦਾ ਹੈ ਮੂਡ
ਇਧਰ-ਉਧਰ ਦੀਆਂ ਗੱਲਾਂ ਨਾਲ ਹਮੇਸਾ ਦਿਮਾਗ ਗਲਤ ਚੀਜ਼ਾਂ ਸੋਚਣ ਲੱਗਦਾ ਹੈ। ਇਹ ਇਕ ਮੁਨਾਸਿਬ ਵਜ੍ਹਾ ਹੈ ਕਿ ਇਸ ਨਾਲ ਤਣਾਅ ਹੋ ਸਕਦਾ ਹੈ। ਕਸਤਰ ਕਰਨ ਨਾਲ ਦਿਮਾਗ ਨੂੰ ਫੋਕਸ ਮਿਲਦਾ ਹੈ ਅਤੇ ਮੂਡ ਆਪਣੇ ਆਪ ਠੀਕ ਹੋ ਜਾਂਦਾ ਹੈ। ਇਹ ਹੈਪੀ ਹਾਰਮੋਨ ਨੂੰ ਐਕਟਿਵ ਕਰਦਾ ਹੈ।ਕਸਰਤ ਨਾਲ ਚਿੰਤਾ ਨੂੰ ਘਟ ਕੀਤਾ ਜਾ ਸਕਦਾ ਹੈ।
ਐਂਡੋਕੈਨਾਬਿਨੋਈਡਸ
ਐਂਡੋਕੈਨਾਬਿਨੋਈਡਸ ਸਰੀਰ ‘ਚ ਆਪਣੇ ਆਪ ਉਤਪੰਨ ਹੋਣ ਵਾਲੇ ਤੱਤ ਹਨ। ਇਹ ਇਨਸਾਨ ਨੂੰ ਕਦੇ ਵੀ ਭੁੱਖ ਲੱਗਣ ‘ਤੇ ਮਜਬੂਰ ਕਰਦਾ ਹੈ। ਇਸ ਵਜ੍ਹਾ ਨਾਲ ਸਰੀਰ ਦੇ ਸੰਤੁਲਨ ਨੂੰ ਵੀ ਨੁਕਸਾਨ ਹੁੰਦਾ ਹੈ। ਕਸਰਤ ਕਰਨ ਨਾਲ ਇਸ ਹਾਰਮੋਨ ‘ਤੇ ਕੰਟਰੋਲ ਰਹਿੰਦਾ ਹੈ ਜਿਸ ਵਜ੍ਹਾ ਨਾਲ ਤੁਸੀਂ ਕੁਝ ਗਲਤ ਖਾਣ ਤੋਂ ਅਤੇ ਆਪਣੇ ਭਾਰ ਵਧਣ ‘ਤੇ ਰੋਕ ਲਗਾ ਸਕਦੇ ਹੋ।
ਦਿਮਾਗ ਨੂੰ ਰੱਖਦਾ ਹੈ ਸਾਂਤ
ਜਦੋਂ ਸਾਡਾ ਸਾਰਾ ਫੋਕਸ ਇਕ ਥਾਂ ‘ਤੇ ਰਹਿੰਦਾ ਹੈ ਤਾਂ ਸਾਡੇ ਦਿਮਾਗ ਨੂੰ ਸਾਂਤੀ ਮਿਲਦੀ ਹੈ। ਦਿਮਾਗ ਦੇ ਮਸਲਸ ਆਪਣੇ ਆਪ ਐਕਟਿਵ ਹੋ ਜਾਂਦੇ ਹਨ। ਕਸਰਤ ਕਰਨ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦਿਮਾਗ ਸ਼ਾਂਤ ਤਾਂ ਰਹਿੰਦਾ ਹੀ ਹੈ ਨਾਲ ਹੀ ਇਹ ਦੁੱਗਣੇ ਤੋਂ ਜ਼ਿਆਦਾ ਕੰਮ ਕਰਨ ਲੱਗਦਾ ਹੈ।
ਸੈਲਸ ਐਕਟਿਵ ਹੋ ਜਾਂਦੇ ਹਨ
ਹਮੇਸ਼ਾ ਉਮਰ ਹੋ ਜਾਣ ‘ਤੇ ਸ਼ਰੀਰ ਦੇ ਸੈਲਸ ਐਕਟਿਵ ਨਹੀਂ ਰਹਿ ਪਾਉਂਦੇ ਹਨ। ਕਸਰਤ ਕਰਨ ਨਾਲ ਸਾਰੇ ਸੈਲਸ ਦੀ ਸੁਸਤੀ ਖਤਮ ਹੋ ਜਾਂਦੀ ਹੈ। ਹਾਮੋਨਸ ਵੀ ਆਪਣਾ ਸੰਤੁਲਨ ਬਣਾਏ ਰੱਖਦੇ ਹਨ।
ਕੁਝ ਟਿਪ ਕਸਰਤ ਕਰਨ ਲਈ…
ਕਸਰਤ ਦਾ ਆਪਣਾ ਇਕ ਰੂਟੀਨ ਜ਼ਰੂਰ ਤੈਅ ਕਰੋ .
ਕਸਰਤ ਕਰਨ ਤੋਂ ਪਹਿਲਾਂ ਵੀ ਕੁਝ ਹਲਕਾ ਖਾਣਾ ਚਾਹੀਦਾ ਅਤੇ ਬਾਅਦ ‘ਚ ਵੀ।
ਇਸ ਦੌਰਾਨ ਆਪਣੀ ਡਾਈਟ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਲਓ।
ਪੂਰੇ ਦਿਨ ਆਪਣੇ ਆਪ ਨੂੰ ਹਾਈਡ੍ਰੇਟੇਡ ਰੱਖੋ।