ਨਵੀਂ ਦਿੱਲੀ – ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਵੈੱਸਟ ਇੰਡੀਜ਼ ਦੇ ਵਿਰੁੱਧ ਦੂਜੇ ਟੈੱਸਟ ‘ਚ ਭਾਰਤ ਦੇ ਸਾਬਕਾ ਮਹਾਨ ਤੇਜ਼ ਗੇਂਦਬਾਜ਼ ਕਪਿਲ ਦੇਵ ਦਾ ਇੱਕ ਵੱਡਾ ਰਿਕਾਰਡ ਤੋੜ ਦਿੱਤਾ ਹੈ। ਦਰਅਸਲ ਇਸ਼ਾਂਤ ਹੁਣ ਏਸ਼ੀਆ ਤੋਂ ਬਾਹਰ ਭਾਰਤ ਵਲੋਂ ਸਭ ਤੋਂ ਤੇਜ਼ ਵਿਕਟਾਂ ਹਾਸਿਲ ਕਰਨ ਵਾਲਾ ਗੇਂਦਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਕਪਿਲ ਦੇਵ ਨੇ 155 ਵਿਕਟਾਂ ਏਸ਼ੀਆ ਤੋਂ ਬਾਹਰ ਦੇ ਮੈਦਾਨ ‘ਤੇ ਹਾਸਿਲ ਕੀਤੀਆਂ ਸਨ। ਹੁਣ ਇਸ਼ਾਂਤ ਦੇ ਨਾਂ ‘ਤੇ 157 ਵਿਕਟਾਂ ਦਰਜ ਹੋ ਗਈਆਂ ਹਨ। ਇਸ਼ਾਂਤ ਆਪਣਾ 92ਵਾਂ ਟੈੱਸਟ ਮੈਚ ਖੇਡ ਰਿਹਾ ਹੈ। ਉਸ ਦੇ ਨਾਂ ਹੁਣ 277 ਵਿਕਟਾਂ ਦਰਜ ਹਨ। ਉਮੀਦ ਹੈ ਕਿ ਉਹ ਅਗੇ ਵੀ ਕਈ ਰਿਕਾਰਡ ਤੋੜੇਗਾ।
ਜ਼ਿਕਰਯੋਗ ਹੈ ਕਿ ਇਸ਼ਾਂਤ ਸ਼ਰਮਾ ਭਾਰਤੀ ਕ੍ਰਿਕਟ ਟੀਮ ਦੇ ਲਈ ਟੈੱਸਟ ਕ੍ਰਿਕਟ ‘ਚ ਮੁੱਖ ਗੇਂਦਬਾਜ਼ ਹੈ। ਇਸ਼ਾਂਤ ਹੁਣ ਤਕ 92ਵੇਂ ਟੈੱਸਟ ਮੈਚ ਖੇਡ ਚੁੱਕਾ ਹੈ। ਉਹ 31 ਸਾਲ ਦਾ ਹੈ। ਉਮੀਦ ਹੈ ਕਿ ਉਹ ਭਾਰਤ ਵਲੋਂ 140 ਟੈੱਸਟ ਮੈਚ ਖੇਡ ਸਕਦਾ ਹੈ। ਹਾਲਾਂਕਿ ਇਸ਼ਾਂਤ ਲਈ ਫ਼ਿੱਟਨੈੱਸ ਵੱਡੀ ਸਮੱਸਿਆ ਰਹੀ ਹੈ ਕਿਉਂਕਿ ਉਹ ਜ਼ਿਆਦਾ ਸੱਟਾਂ ਦੇ ਸ਼ਿਕਾਰ ਹੁੰਦੇ ਰਿਹਾ ਹੈ, ਪਰ ਇਸ਼ਾਂਤ ਜੇਕਰ ਫ਼ਿੱਟਨੈੱਸ ਬਣਾ ਕੇ ਲੰਮੇ ਸਮੇਂ ਖੇਡਦੇ ਰਹੇ ਤਾਂ ਉਹ ਕੁੱਝ ਹੀ ਸਾਲਾਂ ‘ਚ ਭਾਰਤ ਦੇ ਮਹਾਨ ਤੇਜ਼ ਗੇਂਦਬਾਜ਼ਾਂ ‘ਚ ਆਪਣਾ ਨਾਂ ਦਰਜ ਕਰ ਲਵੇਗਾ।
ਇਸ਼ਾਂਤ ਦੇ ਲਈ ਵਿੰਡੀਜ਼ ਦੌਰਾ ਹੁਣ ਤਕ ਵਧੀਆ ਰਿਹਾ ਹੈ। ਐਂਟੀਗਾ ‘ਚ ਖੇਡੇ ਗਏ ਪਹਿਲੇ ਟੈੱਸਟ ਮੈਚ ਦੌਰਾਨ ਉਸ ਨੇ ਕੁੱਲ ਅੱਠ ਵਿਕਟਾਂ ਹਾਸਿਲ ਕੀਤੀਆਂ, ਪਰ ਇਸ਼ਾਂਤ ਨੇ ਕਿੰਗਸਟਨ ‘ਚ ਖੇਡੇ ਜਾ ਰਹੇ ਦੂਜੇ ਟੈੱਸਟ ‘ਚ ਸਭ ਦਾ ਦਿਲ ਜਿੱਤ ਲਿਆ ਅਤੇ ਭਾਰਤੀ ਟੀਮ ਦੀ ਪਹਿਲੀ ਪਾਰੀ ‘ਚ ਉਹ 56 ਦੌੜਾਂ ਬਣਾਉਣ ‘ਚ ਸਫ਼ਲ ਹੋਇਆ। ਇਸ਼ਾਂਤ ਨੇ ਇਸ ਦੌਰਾਨ ਸ਼ਾਨਦਾਰ ਸ਼ਾਟ ਲਗਾਏ।