ਅਦਾਕਾਰਾ ਸ਼ਿਖਾ ਤਲਸਾਨੀਆ ਵਰੁਣ ਧਵਨ ਅਤੇ ਸਾਰ੍ਹਾ ਅਲੀ ਖ਼ਾਨ ਦੀ ਫ਼ਿਲਮ ਕੁਲੀ ਨੰ.1 ਵਿੱਚ ਨਜ਼ਰ ਆਵੇਗੀ। ਸ਼ਿਖਾ ਨੂੰ ਆਖ਼ਰੀ ਵਾਰ ਫ਼ਿਲਮ ਵੀਰੇ ਦੀ ਵੈਡਿੰਗ ਵਿੱਚ ਕਰੀਨਾ ਕਪੂਰ, ਸੋਨਮ ਕਪੂਰ ਅਤੇ ਸਵਰਾ ਭਾਸਕਰ ਨਾਲ ਦੇਖਿਆ ਗਿਆ ਸੀ।
ਅਦਾਕਾਰਾ ਸ਼ਿਖਾ ਤਲਸਾਨੀਆ ਵਰੁਣ ਧਵਨ ਅਤੇ ਸਾਰ੍ਹਾ ਅਲੀ ਖ਼ਾਨ ਦੀ ਫ਼ਿਲਮ ਕੁਲੀ ਨੰ. 1 ਵਿੱਚ ਨਜ਼ਰ ਆਵੇਗੀ। ਸ਼ਿਖਾ ਨੂੰ ਆਖ਼ਰੀ ਵਾਰ ਫ਼ਿਲਮ ਵੀਰੇ ਦੀ ਵੈਡਿੰਗ ਵਿੱਚ ਕਰੀਨਾ ਕਪੂਰ, ਸੋਨਮ ਕਪੂਰ ਅਤੇ ਸਵਰਾ ਭਾਸਕਰ ਨਾਲ ਦੇਖਿਆ ਗਿਆ ਸੀ। ਵਰੁਣ ਅਤੇ ਸਾਰ੍ਹਾ ਪਹਿਲਾਂ ਹੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਫ਼ਿਲਮ ਦਾ ਹਿੱਸਾ ਬਣਨ ‘ਤੇ ਸ਼ਿਖਾ ਕਾਫ਼ੀ ਉਤਸ਼ਾਹਿਤ ਹੈ। ਉਹ ਕਹਿੰਦੀ ਹੈ, ”ਹਰ ਅਦਾਕਾਰ ਵਰੁਣ ਫ਼ਿਲਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਅਤੇ ਮੈਂ ਕੋਈ ਵੱਖ ਨਹੀਂ ਹਾਂ। ਇਸ ਲਈ ਮੈਨੂੰ ਵੀ ਬਹੁਤ ਖ਼ੁਸ਼ੀ ਹੈ ਕਿ ਮੈਨੂੰ ਉਸ ਦੀ ਫ਼ਿਲਮ ‘ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਜਿਵੇਂ ਹੀ ਮੈਨੂੰ ਵਰੁਣ ਅਤੇ ਸਾਰ੍ਹਾ ਨਾਲ ਕੰਮ ਕਰਨ ਦਾ ਆਫ਼ਰ ਆਇਆ, ਮੈਂ ਉਸੇ ਵੇਲੇ ਬਿਨਾਂ ਕੁੱਝ ਸੋਚੇ ਹਾਂ ਕਹਿ ਦਿੱਤੀ। ਵੀਰੇ ਦੀ ਵੈਡਿੰਗ ਤੋਂ ਬਾਅਦ ਇਸ ਫ਼ਿਲਮ ‘ਚ ਲੋਕ ਮੈਨੂੰ ਇੱਕ ਬਿਲਕੁਲ ਹੀ ਵੱਖਰੀ ਭੂਮਿਕਾ ‘ਚ ਦੇਖਣਗੇ। ਇਹ ਬਹੁਤ ਹੀ ਉਤਸ਼ਾਹਿਤ ਕਰਨ ਵਾਲਾ ਅਹਿਸਾਸ ਹੈ। ਮੈਨੂੰ ਉਮੀਦ ਹੈ ਕਿ ਸਕਰੀਨ ‘ਤੇ ਫ਼ਿਲਮ ਬਹੁਤ ਪਸੰਦ ਕੀਤੀ ਜਾਵੇਗੀ।”