ਮਾਈਗ੍ਰੇਨ ਆਧੁਨਿਕ ਜੀਵਨਸ਼ੈਲੀ ਦਾ ਇਕ ਅਜਿਹਾ ਬੁਰਾ ਰੋਗ ਹੈ, ਜੋ ਅੱਜਕਲ ਹਰ ਇਕ ਵਿਅਕਤੀ ਨੂੰ ਹੋ ਚੁੱਕਿਆ ਹੈ। ਇਸ ਦੇ ਅਨੇਕਾਂ ਕਾਰਨ ਹਨ, ਜਿਨ੍ਹਾਂ ਵਿਚੋਂ ਮਾਨਸਿਕ ਸਰੀਰਕ ਥਕਾਵਟ, ਗੁੱਸਾ, ਚਿੰਤਾ,ਅੱਖਾਂ ਦੇ ਬਹੁਤ ਥੱਕ ਜਾਣ ਕਰਕੇ, ਭੋਜਨ ਸੰਬੰਧੀ ਗੜਬੜੀ ਆਦਿ ਮੁੱਖ ਕਾਰਨ ਹਨ। ਇਸ ਦੇ ਲੱਛਣਾਂ ‘ਚ ਸਵੇਰੇ ਉਠ ਕੇ ਚੱਕਰ ਆਉਂਦੇ ਹਨ। ਅੱਖਾਂ ਦੇ ਸਾਹਮਣੇ ਹਨੇਰਾ ਆ ਜਾਂਦਾ ਹੈ , ਇਸ ‘ਚ ਰੋਗੀ ਨੂੰ ਉਲਟੀ ਆਉਣਾ, ਪੁੜਪੜੀ ‘ਚ ਚੁੱਬਣ ਵਾਲਾ ਦਰਦ ਹੁੰਦਾ ਹੈ। ਇਹ ਦਰਦ ਹੌਲੀ-ਹੌਲੀ ਫ਼ੈਲਦਾ ਹੋਇਆ ਤੇਜ ਹੋ ਜਾਂਦਾ ਹੈ ਅਤੇ ਇਹ ਰੌਲੇ ਵਾਲੀ ਜਗ੍ਹਾ ‘ਤੇ ਬਹੁਤ ਹੀ ਜ਼ਿਆਦਾ ਹੋ ਜਾਂਦਾ ਹੈ। ਉਲਟੀ ਆਉਣ ਤੋਂ ਬਾਅਦ ਦਰਦ ਇਕਦਮ ਘੱਟ ਹੋ ਜਾਂਦਾ ਹੈ। ਇਹ ਦਰਦ ਸੂਰਜ ਦੇ ਚੜ੍ਹਨ ਨਾਲ ਵੱਧਦਾ ਹੈ ਅਤੇ ਜਦ ਸੂਰਜ ਢੱਲਦਾ ਹੈ ਤਾਂ ਦਰਦ ਵੀ ਹੌਲੀ-ਹੌਲੀ ਘੱਟ ਹੋ ਜਾਂਦਾ ਹੈ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਜਰੀਏ ਤੁਸੀਂ ਮਾਈਗ੍ਰੇਨ ਤੋਂ ਛੁਟਕਾਰਾ ਪਾ ਸਕਦੇ ਹੋ।
ਅੰਗੂਰਾਂ ਦਾ ਰਸ ਦੇਵੇ ਮਾਈਗ੍ਰੇਨ ਤੋਂ ਛੁਟਕਾਰਾ
ਅੰਗੂਰਾਂ ਦਾ ਰਸ ਮਾਈਗ੍ਰੇਨ ਦੀ ਬੀਮਾਰੀ ‘ਚ ਬਹੁਤ ਹੀ ਲਾਭਕਾਰੀ ਹੁੰਦਾ ਹੈ। ਇਸ ਦਾ ਸੇਵਨ ਰੋਜ਼ਾਨਾ ਕਰਨ ਨਾਲ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਦੁੱਧ ‘ਚ ਪਾ ਕੇ ਖਾਓ ਜਲੇਬੀਆਂ
ਮਾਈਗ੍ਰੇਨ ‘ਚ ਦੁੱਧ ਅਤੇ ਜਲੇਬੀਆਂ ਬਹੁਤ ਹੀ ਕਾਰਗਾਰ ਸਾਬਤ ਹੁੰਦੀਆਂ ਹਨ। ਦੁੱਧ ‘ਚ ਜਲੇਬੀਆਂ ਪਾ ਕੇ ਖਾਣ ਨਾਲ ਮਾਈਗ੍ਰੇਨ ਤੋਂ ਨਿਜਾਤ ਮਿਲਦਾ ਹੈ। ਇਸ ਲਈ ਰੋਜ਼ਾਨਾ ਦੁੱਧ ਅਤੇ ਜਲੇਬੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
ਦਹੀਂ ਅਤੇ ਚੌਲਾਂ ‘ਚ ਮਿਸ਼ਰੀ ਪਾ ਕੇ ਖਾਓ
ਦਹੀਂ ਅਤੇ ਚੌਲਾਂ ‘ਚ ਮਿਸ਼ਰੀ ਦਾ ਸੇਵਨ ਕਰਨਾ ਵੀ ਮਾਈਗ੍ਰੇਨ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਦਹੀਂ ਦੀ ਵਰਤੋਂ ਚੌਲਾਂ ‘ਚ ਮਿਸ਼ਰੀ ਦੇ ਨਾਲ ਕਰੋ। ਰੋਜ਼ਾਨਾ ਇਕ ਸਮਾਂ ਅਜਿਹਾ ਕਰਨ ਦੇ ਨਾਲ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਮਿਲਦਾ ਹੈ।
ਦੇਸੀ ਘਿਓ ਦੀ ਕਰੋ ਵਰਤੋਂ
ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਦੇਸੀ ਘਿਓ ਬੇਹੱਦ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਿਰ ਦੀਆਂ ਕਮਜ਼ੋਰ ਹੋਈਆਂ ਨਾੜਾਂ ਦੋਬਾਰਾ ਤੋਂ ਮਜ਼ਬੂਤ ਹੋ ਜਾਂਦੀਆਂ ਹਨ। ਜੇਕਰ ਤੁਹਾਡੇ ਸਿਰ ‘ਚ ਦਰਦ ਰਹਿੰਦੀ ਹੈ ਤਾਂ ਤੁਹਾਨੂੰ ਦੇਸੀ ਘਿਓ ਰੋਜ਼ਾਨਾ ਖਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਈਗ੍ਰੇਨ ਤੋਂ ਛੁਟਕਾਰਾ ਮਿਲੇਗਾ।
ਤੁਲਸੀ ਅਤੇ ਸ਼ਹਿਦ ਦੀ ਕਰੋ ਵਰਤੋਂ
ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਦੇ ਲਈ ਤੁਸ ਤੁਲਸੀ ਅਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਤੁਲਸੀ ਅਤੇ ਸ਼ਹਿਦ ਦੀ ਵਰਤੋਂ ਨਾਲ ਸਿਰ ਦਰਦ ਦੇ ਨਾਲ-ਨਾਲ ਅਨੇਕਾਂ ਸਰਦੀਆਂ ਨਾਲ ਹੋਏ ਰੋਗ ਵੀ ਇਸ ਨਾਲ ਠੀਕ ਹੋ ਜਾਂਦੇ ਹਨ।